30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਰਾਹੁਲ ਗਾਂਧੀ ਅੱਜ ਕਰਨਗੇ ਪ੍ਰੈਸ ਕਾਨਫ਼ਰੰਸ

ਨਵੀਂ ਦਿੱਲੀ, 30 ਅਕਤੂਬਰ- ਰਾਹੁਲ ਗਾਂਧੀ ਅੱਜ ਦਿੱਲੀ ਵਿਚ ਇੰਡੀਆ ਬਲਾਕ ਦੇ ਆਗੂਆਂ ਨਾਲ ਇਕ ਪ੍ਰੈਸ ਕਾਨਫ਼ਰੰਸ ਕਰਨਗੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਦੇ ਦਿੱਲੀ ਸਥਿਤ ਘਰ 'ਤੇ ਅੱਜ ਹੋਣ ਵਾਲਾ ਮੌਕ ਪਾਰਲੀਮੈਂਟ ਸਮਾਗਮ ਰੱਦ ਕਰ ਦਿੱਤਾ ਗਿਆ ਹੈ।

ਅਜੀਤ ਡੈਸਕ 30-10-2026

ਰਾਹੁਲ ਗਾਂਧੀ ਸਮੇਤ ਵਿਰੋਧੀ ਆਗੂਆਂ ਨੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਵਿਰੁੱਧ ਜਨਤਕ ਮਹਾਂਦੋਸ਼ ਰੈਲੀ ਕਰਨੀ ਸੀ। ਇਹ ਸਮਾਗਮ ਹੁਣ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਵਿਰੋਧੀ ਧਿਰ ਦੀ "ਵੋਟ ਬਚਾਓ, ਦੇਸ਼ ਬਚਾਓ" ਰੈਲੀ ਤੋਂ ਪਹਿਲਾਂ ਹੋ ਸਕਦਾ ਹੈ।

ਵਿਰੋਧੀ ਧਿਰ ਐਸ.ਆਈ.ਆਰ. ਅਤੇ ਚੋਣ ਕਮਿਸ਼ਨ ਦੇ ਕੰਮਕਾਜ ਦੇ ਵਿਰੋਧ ਵਿਚ ਸੀ.ਈ.ਸੀ. ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਜਨਤਕ ਮਹਾਂਦੋਸ਼ ਵਿਚ ਜਨਤਾ ਜਾਂ ਰਾਜਨੀਤਿਕ ਪਾਰਟੀਆਂ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਦੀਆਂ ਹਨ।

ਪਿਛਲੀ ਖ਼ਬਰ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਲਈ ਸਾਂਝੇ ਯਤਨ ਜੁਟਾਉਣ ਦੀ ਲੋੜ-ਪਰਗਟ ਸਿੰਘ ਅਗਲੀ ਖ਼ਬਰ ਯੁਵਰਾਜ ਭੁਪਿੰਦਰ ਸਿੰਘ ਦੇ ਪਿਤਾ ਦੇ ਭੋਗ ਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਪਹੁੰਚੇ