ਕਾਕੀਨਾਡਾ, 22 ਅਕਤੂਬਰ - ਅੱਜ ਸਵੇਰੇ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿਚ ਇਕ ਤੇਜ਼ ਰਫ਼ਤਾਰ ਐੱਸ.ਯੂ.ਵੀ. ਦੀ ਲਪੇਟ ਵਿਚ ਆਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ।
ਟਰਾਂਸਪੋਰਟ ਮੰਤਰੀ ਰਾਮ ਪ੍ਰਸਾਦ ਰੈੱਡੀ ਨੇ ਦੱਸਿਆ, "ਵਿਜਿਆਨਗਰਮ ਜ਼ਿਲ੍ਹੇ ਦੇ ਡੇਨਕਾਡਾ ਮੰਡਲ ਤੋਂ ਲਗਭਗ 40 'ਭਵਾਨੀ' ਸ਼ਰਧਾਲੂ ਇਕ ਨਿੱਜੀ ਬੱਸ ਰਾਹੀਂ ਵਿਜੇਵਾੜਾ ਜਾ ਰਹੇ ਸਨ। ਜਦੋਂ ਬੱਸ ਵਿਚ ਕੋਈ ਤਕਨੀਕੀ ਖਰਾਬੀ ਆ ਗਈ, ਤਾਂ ਡਰਾਈਵਰ ਨੇ ਇਸਨੂੰ ਪ੍ਰਥੀਪਾਡੂ ਹਲਕੇ ਦੇ ਕਥੀਪੁਡੀ ਵਿਖੇ ਸੜਕ ਦੇ ਕਿਨਾਰੇ ਰੋਕ ਦਿੱਤਾ। ਸ਼ਰਧਾਲੂ ਚਾਹ ਪੀਣ ਲਈ ਬੱਸ ਤੋਂ ਹੇਠਾਂ ਉਤਰੇ ਅਤੇ ਸੜਕ ਪਾਰ ਕਰ ਰਹੇ ਸਨ, ਜਦੋਂ ਇਕ ਤੇਜ਼ ਰਫ਼ਤਾਰ ਐੱਸ.ਯੂ.ਵੀ. ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਨੇ ਹਸਪਤਾਲ ਲਿਜਾਏ ਜਾਣ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।"
ਤਾਜ਼ਾ ਖ਼ਬਰਾਂ
Free
ਆਂਧਰਾ ਪ੍ਰਦੇਸ਼ - ਐੱਸ.ਯੂ.ਵੀ. ਵਲੋਂ ਟੱਕਰ ਮਾਰੇ ਜਾਣ 'ਤੇ 4 ਸ਼ਰਧਾਲੂਆਂ ਦੀ ਮੌਤ
ਕਾਕੀਨਾਡਾ, 22 ਅਕਤੂਬਰ - ਅੱਜ ਸਵੇਰੇ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿਚ ਇੱਕ ਤੇਜ਼ ਰਫ਼ਤਾਰ ਐੱਸ.ਯੂ.ਵੀ. ਦੀ ਲਪੇਟ ਵਿਚ ਆਉਣ ਕਾਰਨ ਚਾਰ ਲੋਕਾਂ...
ਅਜੀਤ ਡੈਸਕ
22-10-2026