08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

9 ਸਤੰਬਰ ਨੂੰ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ’ਤੇ ਪਹੁੰਚਣ ਦਾ ਸੱਦਾ

ਸੰਗਤ ਮੰਡੀ, 7 ਸਤੰਬਰ (ਸੁਖਤੇਜ ਧਾਲੀਵਾਲ): ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵਲੋਂ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ’ਤੇ ਨੌਜਵਾਨਾਂ ਨੂੰ ਪਹੁੰਚਣ ਲਈ ਸੱਦਾ ਦਿੱਤਾ ਗਿਆ। ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਇਕੱਤਰ ਹੋਏ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ 9 ਸਤੰਬਰ ਨੂੰ ਪਿੰਡ ਤਲਵੰਡੀ ਸਲੇਮ ਵਿਖੇ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਣ ਵਾਲੇ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਨੌਜਵਾਨਾਂ ਵਲੋਂ ਹਾਜ਼ਰੀ ਭਰੀ ਜਾਵੇਗੀ।

ਅਜੀਤ ਡੈਸਕ 08-09-2026
ਸੰਗਤ ਮੰਡੀ, 7 ਸਤੰਬਰ (ਸੁਖਤੇਜ ਧਾਲੀਵਾਲ): ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵਲੋਂ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ’ਤੇ ਨੌਜਵਾਨਾਂ ਨੂੰ ਪਹੁੰਚਣ ਲਈ ਸੱਦਾ ਦਿੱਤਾ ਗਿਆ। ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਇਕੱਤਰ ਹੋਏ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ 9 ਸਤੰਬਰ ਨੂੰ ਪਿੰਡ ਤਲਵੰਡੀ ਸਲੇਮ ਵਿਖੇ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਣ ਵਾਲੇ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਨੌਜਵਾਨਾਂ ਵਲੋਂ ਹਾਜ਼ਰੀ ਭਰੀ ਜਾਵੇਗੀ। ਇਸ ਸੰਬੰਧੀ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਾਸ਼ ਦੀ ਕਵਿਤਾ ਕਿਸਾਨਾਂ, ਮਜ਼ਦੂਰਾਂ ਅਤੇ ਹਾਸ਼ੀਏ ਤੇ ਧੱਕੇ ਲੋਕਾਂ ਦੀ ਕਵਿਤਾ ਹੈ। ਪਾਸ਼ ਨੇ ਕਿਰਤੀ ਲੋਕਾਂ ਦੀ ਪੁਗਤ ਵਾਲੇ ਸਮਾਜ ਸੋਨੇ ਦੀ ਸਵੇਰ ਦਾ ਹੋਕਾ ਦਿੱਤਾ। ਇਸ ਮੌਕੇ ਵੀਰਾਂ, ਕਮਲ, ਕੁਲਵਿੰਦਰ ਚਾਨੀ, ਜਸਕਰਨ ਕੋਟਕਪੂਰਾ, ਹਰਮੀਤ ਕੋਟਗੁਰੂ, ਬਲਕਰਨ ਕੋਟਗੁਰੂ, ਸੁਖ਼ਨ, ਲਖਵੀਰ, ਜਸਦੀਪ ਨੇ ਆਪਣੀ ਕਵਿਤਾ ਪੇਸ਼ ਕੀਤੀ। ਨਵੀਨ, ਅੰਸ਼ੂ, ਗੁਰਲੀਨ, ਸ਼ੀਨੂੰ, ਸੈਮੀ, ਅਤੇ ਅਸੀਮ ਨੇ ਗੀਤ ਪੇਸ਼ ਕੀਤੇ। ਸੰਚ ਸੰਚਾਲਨ ਨਵਜੋਤ ਸਿੰਘ ਨੇ ਕੀਤਾ।
ਪਿਛਲੀ ਖ਼ਬਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਚੱਲਦਿਆਂ ਕੈਬਨਿਟ ਮੰਤਰੀ ਖੁੱਡੀਆਂ ਵਲੋਂ ਸਮੀਖਿਆ ਮੀਟਿੰਗ ਨੌਜਵਾਨਾਂ ਨੂੰ ਖੇਡਾਂ ਨਾਲ... ਅਗਲੀ ਖ਼ਬਰ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ- ਵਿਧਾਇਕ ਸਿੰਗਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।