07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੈਨਿਕ ਏਕਤਾ ਵੈੱਲਫ਼ੇਅਰ ਸੁਸਾਇਟੀ ਵਲੋਂ ਤਲਵੰਡੀ ਸੇਵਾ ਟੀਮ ਦੀ ਨਿਯੁਕਤੀ

ਤਲਵੰਡੀ ਸਾਬੋ, 6 ਸਤੰਬਰ (ਰਣਜੀਤ ਸਿੰਘ ਰਾਜੂ)- ਸੈਨਿਕ ਏਕਤਾ ਵੈੱਲਫ਼ੇਅਰ ਸੋਸਾਇਟੀ, ਬਠਿੰਡਾ ਦੇ ਸਰਪ੍ਰਸਤ ਸੇਵਾਮੁਕਤ ਕੈਪਟਨ ਮੱਲ ਸਿੰਘ ਵਲੋਂ ਤਲਵੰਡੀ ਬਲਾਕ ਲਈ ਨਵੀਂ ਸੇਵਾ ਟੀਮ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਮੁਤਾਬਿਕ ਨਵ-ਨਿਯੁਕਤ ਟੀਮ ਦਾ ਉਦੇਸ਼ ਸੇਵਾ, ਏਕਤਾ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਅੱਗੇ ਵਧਾਉਣਾ ਹੈ।

ਅਜੀਤ ਡੈਸਕ 07-09-2026
ਤਲਵੰਡੀ ਸਾਬੋ, 6 ਸਤੰਬਰ (ਰਣਜੀਤ ਸਿੰਘ ਰਾਜੂ)- ਸੈਨਿਕ ਏਕਤਾ ਵੈੱਲਫ਼ੇਅਰ ਸੋਸਾਇਟੀ, ਬਠਿੰਡਾ ਦੇ ਸਰਪ੍ਰਸਤ ਸੇਵਾਮੁਕਤ ਕੈਪਟਨ ਮੱਲ ਸਿੰਘ ਵਲੋਂ ਤਲਵੰਡੀ ਬਲਾਕ ਲਈ ਨਵੀਂ ਸੇਵਾ ਟੀਮ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਮੁਤਾਬਿਕ ਨਵ-ਨਿਯੁਕਤ ਟੀਮ ਦਾ ਉਦੇਸ਼ ਸੇਵਾ, ਏਕਤਾ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਅੱਗੇ ਵਧਾਉਣਾ ਹੈ। ਸੋਸਾਇਟੀ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਬਲਾਕ ਦੀ ਨਵੀਂ ਟੀਮ ਵਿਚ ਸੇਵਾਮੁਕਤ ਕੈਪਟਨ ਕਿਰਪਾਲ ਸਿੰਘ ਨੂੰ ਪ੍ਰਧਾਨ, ਸੇਵਾਮੁਕਤ ਕੈਪਟਨ ਸਰਬਜੀਤ ਸਿੰਘ ਨੂੰ ਉੱਪ ਪ੍ਰਧਾਨ, ਸੇਵਾਮੁਕਤ ਹਵਲਦਾਰ ਪ੍ਰਕਾਸ਼ ਸਿੰਘ ਨੂੰ ਪ੍ਰੈੱਸ ਸਕੱਤਰ ਅਤੇ ਸੇਵਾਮੁਕਤ ਹਵਲਦਾਰ ਜਗਸੀਰ ਸਿੰਘ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੇਵਾਮੁਕਤ ਹਵਲਦਾਰ ਬਲਕਰਨ ਸਿੰਘ, ਸੇਵਾਮੁਕਤ ਹਵਲਦਾਰ ਮੇਜਰ ਸਿੰਘ, ਸੇਵਾਮੁਕਤ ਹਵਲਦਾਰ ਅਜੈਬ ਸਿੰਘ ਅਤੇ ਸੇਵਾਮੁਕਤ ਹਵਲਦਾਰ ਗੁਰਪਿਆਰ ਸਿੰਘ ਸੇਨ ਨੂੰ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ । ਇਸ ਮੌਕੇ ਸੈਨਿਕ ਏਕਤਾ ਵੈੱਲਫ਼ੇਅਰ ਸੋਸਾਇਟੀ ਵਲੋਂ ਨਵੀਂ ਸੇਵਾ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਗਈ ਕਿ ਟੀਮ ਸੇਵਾ ਭਾਵਨਾ ਨਾਲ ਕੰਮ ਕਰਦਿਆਂ ਸਮਾਜ ਭਲਾਈ ਦੇ ਕਾਰਜਾਂ ਵਿਚ ਆਪਣਾ ਅਹਿਮ ਯੋਗਦਾਨ ਪਾਵੇਗੀ, ਜਦੋਂਕਿ ਨਵੀਂ ਟੀਮ ਨੇ ਵੀ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਹੈ।
ਪਿਛਲੀ ਖ਼ਬਰ ਸੜਕ ਹਾਦਸਿਆਂ ’ਚ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਰੇਲਵੇ ਸਟੇਸ਼ਨ ਨੇੜੇ ਖੜ੍ਹਾ ਬਿਜਲੀ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।