ਬਠਿੰਡਾ ਬਲਾਕ ਦੇ ਕਾਂਗਰਸੀਆਂ ਨੇ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਦਿਖਾਈਆਂ ਕਾਲੀਆਂ ਝੰਡੀਆਂ
ਬੱਲੂਆਣਾ, 6 ਸਤੰਬਰ (ਗੁਰਨੈਬ ਸਾਜਨ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਜਿਉਂ ਹੀ ਬਠਿੰਡਾ ਦਿਹਾਤੀ ਦੇ ਪਿੰਡ ਘੁੱਦਾ ਵਿਖੇ ਲੋਕ ਮਿਲਣੀ ਨੂੰ ਸੰਬੋਧਨ ਕਰਨ ਤੋਂ ਬਾਅਦ ਆਪਣੀਆਂ ਗੱਡੀਆਂ ਦੇ ਕਾਫ਼ਲੇ ਨਾਲ ਮਲੋਟ ਵਾਲੇ ਪਾਸੇ ਤੋਂ ਬਠਿੰਡਾ ਵੱਲ ਆ ਰਿਹਾ ਸੀ ਤਾਂ ਇਸ ਦੀ ਭਿਣਕ ਬਹਿਮਣ ਦੀਵਾਨਾ ਵਿਖੇ ਇਕੱਠੇ ਹੋਏ ਕਾਂਗਰਸੀਆਂ ਨੂੰ ਪਈ ਤਾਂ ਕਿਰਨਦੀਪ ਕੌਰ ਵਿਰਕ ਜ਼ਿਲ੍ਹਾ ਇਨਵਾਇਟੀ ਮੈਂਬਰ ਕਾਂਗਰਸ ਦੀ ਅਗਵਾਈ ਹੇਠ ਪਿੰਡ ਬਹਿਮਣ ਦੀਵਾਨਾ ਦੇ ਬੱਸ ਅੱਡੇ ਨੇੜੇ ਕਾਂਗਰਸੀ ਕਾਲੀਆਂ ਝੰਡੀਆਂ ਲੈ ਕੇ ਖੜੇ ਹੋ ਗਏ । ਜਿਸ ਕਾਰਨ ਪੰਜਾਬ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ।
ਬ
ਬਠਿੰਡਾ-ਮਲੋਟ ਰੋਡ ’ਤੇ ਬਹਿਮਣ ਬੱਸ ਅੱਡੇ ਨੇੜੇ ਮੁੱਖ ਮੰਤਰੀ ਦੀਆਂ ਗੱਡੀਆਂ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਕਾਂਗਰਸੀ। ਤਸਵੀਰ : ਗੁਰਨੈਬ ਸਾਜਨ
07-09-2026
ਬੱਲੂਆਣਾ, 6 ਸਤੰਬਰ (ਗੁਰਨੈਬ ਸਾਜਨ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਜਿਉਂ ਹੀ ਬਠਿੰਡਾ ਦਿਹਾਤੀ ਦੇ ਪਿੰਡ ਘੁੱਦਾ ਵਿਖੇ ਲੋਕ ਮਿਲਣੀ ਨੂੰ ਸੰਬੋਧਨ ਕਰਨ ਤੋਂ ਬਾਅਦ ਆਪਣੀਆਂ ਗੱਡੀਆਂ ਦੇ ਕਾਫ਼ਲੇ ਨਾਲ ਮਲੋਟ ਵਾਲੇ ਪਾਸੇ ਤੋਂ ਬਠਿੰਡਾ ਵੱਲ ਆ ਰਿਹਾ ਸੀ ਤਾਂ ਇਸ ਦੀ ਭਿਣਕ ਬਹਿਮਣ ਦੀਵਾਨਾ ਵਿਖੇ ਇਕੱਠੇ ਹੋਏ ਕਾਂਗਰਸੀਆਂ ਨੂੰ ਪਈ ਤਾਂ ਕਿਰਨਦੀਪ ਕੌਰ ਵਿਰਕ ਜ਼ਿਲ੍ਹਾ ਇਨਵਾਇਟੀ ਮੈਂਬਰ ਕਾਂਗਰਸ ਦੀ ਅਗਵਾਈ ਹੇਠ ਪਿੰਡ ਬਹਿਮਣ ਦੀਵਾਨਾ ਦੇ ਬੱਸ ਅੱਡੇ ਨੇੜੇ ਕਾਂਗਰਸੀ ਕਾਲੀਆਂ ਝੰਡੀਆਂ ਲੈ ਕੇ ਖੜੇ ਹੋ ਗਏ । ਜਿਸ ਕਾਰਨ ਪੰਜਾਬ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ । ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨੇ ਕਾਫ਼ਲਾ ਲੰਘਣ ਤੋਂ ਪਹਿਲਾਂ ਕਾਂਗਰਸੀਆਂ ਨੂੰ ਮੁੱਖ ਮੰਤਰੀ ਦਾ ਵਿਰੋਧ ਕਰਨ ਤੋਂ ਵਰਜਿਆ ਪਰ ਕਾਂਗਰਸੀ ਆਪਣੀ ਜ਼ਿੱਦ ’ਤੇ ਅੜੇ ਰਹੇ । ਜਿਸ ਕਰਕੇ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਉਨ੍ਹਾਂ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ । ਇਸ ਸੰਬੰਧੀ ਕਿਰਨਦੀਪ ਕੌਰ ਵਿਰਕ ਨੇ ਦੱਸਿਆ ਕਿ ਪਿਛਲੇ ਦਿਨੀਂ ਮੋਹਨਜੀਤ ਸਿੰਘ ਜੋ ਪਿੰਡ ਸ਼ੇਰੋਂ ਵਿਚ ਯੁੱਧ ਨਸ਼ਿਆਂ ਵਿਰੁੱਧ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਦੀ ਰੈਲੀ ਦਾ ਘਰ ਦੀ ਛੱਤ ’ਤੇ ਚੜ੍ਹ ਕੇ ਕਾਲੀ ਝੰਡੀ ਵਿਖਾ ਰਿਹਾ ਸੀ ਤਾਂ ਉਸ ਉੱਪਰ ਪੁਲਿਸ ਵਲੋਂ ਅੰਨਾ ਤਸ਼ੱਦਦ ਕੀਤਾ ਗਿਆ। ਜਿਸ ਦਾ ਉਹ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਮੋਹਨਜੀਤ ਸਿੰਘ ਜੋ ਇੱਕ ਗੁਰਸਿੱਖ ਨੌਜਵਾਨ ਹੈ ਉਨ੍ਹਾਂ ਉੱਪਰ ਤਸ਼ੱਦਦ ਕਰਨਾ ਪੰਜਾਬ ਸਰਕਾਰ ਦੀ ਬਹੁਤ ਵੱਡੀ ਭੁੱਲ ਹੈ । ਇੱਥੇ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਉਨ੍ਹਾਂ ਕਿਹਾ ਇਸ ਦੇ ਰੋਸ ਵਜੋਂ ਹੀ ਉਨ੍ਹਾਂ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਮੌਕੇ ਮਨਜੀਤ ਸਿੰਘ ਸਾਬਕਾ ਸਰਪੰਚ ਬੁਲਾਡੇ ਵਾਲਾ ਡੈਲੀਗੇਟ ਪੰਜਾਬ, ਹਰਦੀਪ ਸਿੰਘ ਮਹਾਲਾ ਬਲਾਕ ਪ੍ਰਧਾਨ ਸੰਗਤ, ਜੁਗਰਾਜ ਸਿੰਘ ਗੋਰਾ ਮੈਂਬਰ ਜ਼ਿਲ੍ਹਾ ਮੀਤ ਪ੍ਰਧਾਨ, ਸਤਨਾਮ ਸਿੰਘ ਸੱਤਾ ਬਹਿਮਣ ਦੀਵਾਨਾ, ਜਸਵਿੰਦਰ ਸਿੰਘ ਬਿੰਦੀਵਾਲੀਆ ਸਰਪੰਚ ਬਹਿਮਣ ਦੀਵਾਨਾ, ਜਵਾਹਰ ਸਿੰਘ ਨੰਦਗੜ੍ਹ ਡੈਲੀਗੇਟ ਪੰਜਾਬ, ਮਨਦੀਪ ਸਿੰਘ ਸਿੱਧੂ ਬਹਿਮਣ ਦੀਵਾਨਾ, ਗੁਰਪ੍ਰੀਤ ਸਿੰਘ ਬਾਜਕ ਜਨਰਲ ਸੈਕਟਰੀ ਜ਼ਿਲ੍ਹਾ ਬਠਿੰਡਾ, ਜਸਪਾਲ ਸਿੰਘ ਐਸ.ਸੀ ਸੈੱਲ ਬਲਾਕ ਸੰਗਤ ਪ੍ਰਧਾਨ, ਗੇਜਾ ਸਿੰਘ ਸਰਪੰਚ ਕੋਠੇ ਸੰਗਤ, ਸੁਖਮੰਦਰ ਸਿੰਘ ਐਸ.ਸੀ ਸੈੱਲ ਵਾਈਸ ਚੇਅਰਮੈਨ ਬਹਿਮਣ ਦੀਵਾਨਾ, ਡਾ.ਦਵਿੰਦਰ ਸਿੰਘ ਦਿਉਣ ਸੈਕਟਰੀ ਜ਼ਿਲ੍ਹਾ ਕਾਂਗਰਸ, ਲਾਭ ਸਿੰਘ ਬੱਲੂਆਣਾ, ਪਰਗਟ ਸਿੰਘ ਨਰੂਆਣਾ ਬਲਾਕ ਮੀਤ ਪ੍ਰਧਾਨ, ਲਖਵਿੰਦਰ ਸਿੰਘ ਲੱਖਾ ਪੀ.ਏ, ਡਾ.ਜੀਵਨਜੋਤ ਮੌਜੂਦ ਸੀ।