10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮਨ ਦੀ ਸ਼ੁੱਧੀ ਤੋਂ ਬਿਨ੍ਹਾਂ ਪੂਜਾ-ਪਾਠ ਵੀ ਅਧੂਰਾ- ਸਾਧਵੀ ਡਾ. ਸ਼ੁਭਿਤਾ ਮਹਾਰਾਜ

ਰਾਮਾਂ ਮੰਡੀ, 9 ਅਗਸਤ (ਤਰਸੇਮ ਸਿੰਗਲਾ)- ਜੈਨ ਸਥਾਨਕ ਰਾਮਾਂ ਵਿਖੇ ਚਾਤੁਰਮਾਸ ਲਈ ਬਿਰਾਜਮਾਨ ਜੈਨ ਭਾਰਤੀ ਸੁਸ਼ੀਲ ਕੁਮਾਰੀ ਮਹਾਰਾਜ ਦੀ ਸੁਸ਼ਿਸ਼ਿਆ ਅਤੇ ਪ੍ਰਵਚਨ ਪ੍ਰਭਾਵਿਕਾ ਸਾਧਵੀ ਡਾ. ਸ਼ੁਭਿਤਾ ਮਹਾਰਾਜ ਨੇ ਧਰਮ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨ ਦੀ ਸ਼ੁੱਧੀ ਤੋਂ ਬਿਨ੍ਹਾਂ ਪੂਜਾ-ਪਾਠ ਵੀ ਅਧੂਰਾ ਹੈ।

ਪ੍ਰਵਚਨ ਸੁਣਾਉਂਦੀਆਂ ਹੋਈਆਂ ਜੈਨ ਸਾਧਵੀਆਂ ਦੀ ਤਸਵੀਰ। 10-08-2026
ਰਾਮਾਂ ਮੰਡੀ, 9 ਅਗਸਤ (ਤਰਸੇਮ ਸਿੰਗਲਾ)- ਜੈਨ ਸਥਾਨਕ ਰਾਮਾਂ ਵਿਖੇ ਚਾਤੁਰਮਾਸ ਲਈ ਬਿਰਾਜਮਾਨ ਜੈਨ ਭਾਰਤੀ ਸੁਸ਼ੀਲ ਕੁਮਾਰੀ ਮਹਾਰਾਜ ਦੀ ਸੁਸ਼ਿਸ਼ਿਆ ਅਤੇ ਪ੍ਰਵਚਨ ਪ੍ਰਭਾਵਿਕਾ ਸਾਧਵੀ ਡਾ. ਸ਼ੁਭਿਤਾ ਮਹਾਰਾਜ ਨੇ ਧਰਮ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨ ਦੀ ਸ਼ੁੱਧੀ ਤੋਂ ਬਿਨ੍ਹਾਂ ਪੂਜਾ-ਪਾਠ ਵੀ ਅਧੂਰਾ ਹੈ। ਧਰਮ ਦਾ ਅਸਲ ਉਦੇਸ਼ ਮਨੁੱਖ ਦੇ ਅੰਦਰ ਚੰਗਾ ਬਦਲਾਅ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਬਾਹਰੋਂ ਭਾਵੇਂ ਕਿੰਨਾ ਵੀ ਸੁੰਦਰ ਦਿਖਾਈ ਦੇਵੇ, ਪਰ ਜੇ ਮਨ ਵਿਚ ਕ੍ਰੋਧ, ਹੰਕਾਰ, ਲੋਭ, ਈਰਖਾ ਅਤੇ ਵਿਰੋਧ ਹੈ ਤਾਂ ਅਸਲ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ। ਸੱਚਾ ਧਰਮ ਉਹੀ ਹੈ ਜੋ ਸਾਡੇ ਵਿਹਾਰ ਵਿਚ ਨਜ਼ਰ ਆਵੇ। ਸਾਧਵੀ ਜੀ ਨੇ ਕਿਹਾ ਕਿ ਕ੍ਰੋਧ ਨੂੰ ਮੁਆਫ਼ੀ ਨਾਲ, ਹੰਕਾਰ ਨੂੰ ਨਿਮਰਤਾ ਨਾਲ ਅਤੇ ਲੋਭ ਨੂੰ ਸੰਤੋਖ ਨਾਲ ਜਿੱਤਣਾ ਚਾਹੀਦਾ ਹੈ। ਮੁਆਫ਼ੀ ਕਮਜ਼ੋਰੀ ਨਹੀਂ, ਸਗੋਂ ਆਤਮਿਕ ਤਾਕਤ ਦੀ ਨਿਸ਼ਾਨੀ ਹੈ। ਉਨ੍ਹਾਂ ਸੰਗਤ ਨੂੰ ਰੋਜ਼ਾਨਾ ਆਤਮ-ਨਿਰੀਖਣ ਕਰਨ, ਆਪਣੀਆਂ ਗ਼ਲਤੀਆਂ ਸਵੀਕਾਰਨ ਅਤੇ ਜਿਸ ਨੂੰ ਦੁੱਖ ਪਹੁੰਚਿਆ ਹੋਵੇ ਉਸ ਤੋਂ ਮੁਆਫ਼ੀ ਮੰਗਣ ਲਈ ਪ੍ਰੇਰਿਤ ਕੀਤਾ। ਅੰਤ ਵਿਚ ਉਨ੍ਹਾਂ ਕਿਹਾ ਕਿ ਧਰਮ ਨੂੰ ਸਿਰਫ਼ ਸੁਣਨ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਆਪਣੇ ਆਚਰਨ ਵਿਚ ਉਤਾਰਿਆ ਜਾਵੇ। ਮਨੁੱਖ ਜਦੋਂ ਆਪਣੇ ਅੰਦਰਲੇ ਵਿਕਾਰਾਂ ਨੂੰ ਘਟਾ ਕੇ ਦਇਆ, ਮੁਆਫ਼ੀ, ਸੰਤੋਖ ਅਤੇ ਸੰਜਮ ਨੂੰ ਵਧਾਉਂਦਾ ਹੈ ਤਾਂ ਉਸ ਦਾ ਜੀਵਨ ਆਪਣੇ ਆਪ ਧਰਮਮਈ ਅਤੇ ਸ਼ਾਂਤ ਬਣ ਜਾਂਦਾ ਹੈ।
ਪਿਛਲੀ ਖ਼ਬਰ ਰੌਇਲ ਕਾਲਜ ਬੋੜਾਵਾਲ ਵਿਖੇ ਤੀਆਂ ਦੇ ਤਿਉਹਾਰ ਮੌਕੇ ਮਿਸ‌. ਤੀਜ ਪ੍ਰਭਜੋਤ ਕੌਰ ਅਤੇ ਸਰਵੋਤਮ ਅਦਾਕਾਰਾ ਹਰਪ੍ਰੀਤ ਕੌਰ ਦਾ ਸ... ਅਗਲੀ ਖ਼ਬਰ ਪੰਜਾਬ ’ਚ ‘ਆਪ’ ਸਰਕਾਰ ਹਰ ਮੋਰਚੇ ’ਤੇ ਫ਼ੇਲ੍ਹ, ਅਰਥ ਵਿਵਸਥਾ ਵੈਂਟੀਲੇਟਰ ’ਤੇ- ਗੁਰਪ੍ਰੀਤ ਸਿੰਘ ਮਲੂਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।