ਕੋਟਫੱਤਾ, 7 ਮਈ (ਰਣਜੀਤ ਸਿੰਘ ਬੁੱਟਰ)- ਮੁੱਖ ਮੰਤਰੀ ਭਗਵੰਤ ਮਾਨ ਅੱਜ 'ਸ਼ੁਕਰਾਨਾ ਦÏਰੇ' ਤਹਿਤ ਬਠਿੰਡਾ ਸ਼ਹਿਰ ਅਤੇ ਦਿਹਾਤੀ ਖੇਤਰਾਂ ਵਿਚ ਪਹੁੰਚ ਰਹੇ ਹਨ, ਜਿਸ ਨੂੰ ਲੈ ਕੇ ਸਮੂਹ ਇਲਾਕੇ ਵਿਚ ਭਾਰੀ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ¢ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਵਲੋਂ ਦੱਸਿਆ ਗਿਆ ਕਿ ਨਗਰ ਕੋਟਸ਼ਮੀਰ ਸਮੇਤ ਵੱਖ-ਵੱਖ ਥਾਵਾਂ 'ਤੇ ਮੁੱਖ ਮੰਤਰੀ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ¢ ਉਨਾਂ ਕਿਹਾ ਕਿ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਬਿੱਲ 2026' ਵਰਗਾ ਇਤਿਹਾਸਕ ਕਾਨੂੰਨ ਪਾਸ ਹੋਣ ਉਪਰੰਤ ਇਹ ਸ਼ੁਕਰਾਨਾ ਦੌਰਾ ਸੰਗਤਾਂ ਨਾਲ ਧੰਨਵਾਦ ਅਤੇ ਸਾਂਝ ਦਾ ਪ੍ਰਤੀਕ ਹੋਵੇਗਾ¢ ਉਨਾਂ ਕਿਹਾ ਕਿ ਮੁੱਖ ਮੰਤਰੀ ਇਸ ਦੌਰਾਨ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕਰਨਗੇ¢ ਇਸ ਮੌਕੇ ਕੋਟਸ਼ਮੀਰ ਤੋਂ ਸੀਨੀਅਰ ਆਪ ਆਗੂ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਇਹ ਸਿਰਫ਼ ਇੱਕ ਸਰਕਾਰੀ ਦੌਰਾ ਨਹੀਂ, ਸਗੋਂ ਪੰਜਾਬ ਦੀ ਧਾਰਮਿਕ ਅਸਮਿਤਾ ਅਤੇ ਗੁਰੂ ਸਾਹਿਬ ਪ੍ਰਤੀ ਸਤਿਕਾਰ ਦੀ ਭਾਵਨਾ ਨਾਲ ਜੁੜਿਆ ਇਤਿਹਾਸਕ ਪਲ ਹੈ¢ ਇਸ ਮੌਕੇ ਕੌਂਸਲਰ ਲਖਵਿੰਦਰ ਸਿੰਘ ਕੇਰੇਵਾਲਾ, ਕੌਂਸਲਰ ਜਲੰਧਰ ਸਿੰਘ, ਮਨਪ੍ਰੀਤ ਸਿੰਘ ਮਨੀ, ਕੌਂਸਲਰ ਜਗਰੂਪ ਸਿੰਘ ਗਿੱਲ, ਹਰਪ੍ਰੀਤ ਸਿੰਘ, ਸੁਖਮੰਦਰ ਸਿੰਘ ਬੁੱਟਰ, ਸਾਬਕਾ ਪੰਚ ਮੱਖਣ ਸਿੰਘ, ਗੋਰਾ ਸਿੰਘ ਕੱਬੇ, ਸੋਨੀ ਝੱਬਰ, ਸੁਖਰਾਜ ਸਿੰਘ ਪੀਤਾ, ਕੌਂਸਲਰ ਦਲਵੀਰ ਸਿੰਘ ਪੱਪੀ, ਭੋਲਾ ਸਿੰਘ ਮਟਕਣਾ, ਕੁਲਦੀਪ ਸਿੰਘ ਨੰਦਕਾ, ਹਰਜੀਤ ਸਿੰਘ ਚਹਿਲ, ਕੌਂਸਲਰ ਗੁਰਜੰਟ ਸਿੰਘ ਹੋਰ ਨਗਰ ਦੇ ਆਗੂ ਸ਼ਾਮਿਲ ਸਨ¢