19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਰਾਮਪੁਰਾ ਸਿਟੀ ਪੁਲਿਸ ਥਾਣੇ 'ਚ ਹਾਈਕੋਰਟ ਦੇ ਹੁਕਮਾਂ 'ਤੇ ਵਰੰਟ ਅਫ਼ਸਰ ਵਲੋਂ ਅੱਧੀ ਰਾਤ ਨੂੰ ਛਾਪੇਮਾਰੀ <br/>

ਅਜੀਤ ਡੈਸਕ 08-05-2026
ਰਾਮਪੁਰਾ ਫੂਲ, 7 ਮਈ (ਹੇਮੰਤ ਕੁਮਾਰ ਸ਼ਰਮਾ)- ਪੁਲਿਸ ਥਾਣਾ ਸਿਟੀ ਰਾਮਪੁਰਾ ਵਿਖੇ ਹਾਈਕੋਰਟ ਦੇ ਹੁਕਮਾਂ 'ਤੇ ਵਰੰਟ ਅਫ਼ਸਰ ਵਲੋਂ ਅੱਧੀ ਰਾਤ ਨੂੰ ਅਚਨਚੇਤ ਪੁਲਿਸ ਥਾਣੇ 'ਚ ਰੇਡ ਕਰਕੇ ਪੁਲਿਸ ਦਾ ਰਿਕਾਰਡ ਖੰਘਾਲਿਆ ਗਿਆ ਤੇ ਵਿਅਕਤੀ ਨੂੰ ਅੱਧੀ ਰਾਤ ਨੂੰ ਹੀ ਜ਼ਮਾਨਤ 'ਤੇ ਰਿਹਾਅ ਕਰਵਾਇਆ | ਇਸ ਮੌਕੇ ਹਾਈ ਕੋਰਟ ਦੇ ਵਕੀਲ ਹਿਮਾਂਸ਼ੂ ਬਾਂਸਲ ਤੇ ਰੈਪਟਨ ਬੇਦੀ ਤੇ ਸੀਨੀਅਰ ਵਕੀਲ ਰਣਧੀਰ ਕੌਸ਼ਲ, ਵਕੀਲ ਆਕਾਸ਼ ਕੌਸ਼ਲ, ਵਕੀਲ ਅਭਿਨਵ ਕੌਸ਼ਲ ਨੇ ਰਾਮਪੁਰਾ ਸਿਟੀ ਪੁਲਿਸ 'ਤੇ ਦੋਸ਼ ਲਗਾਇਆ ਕਿ ਪੁਲਿਸ ਵਲੋਂ ਇੱਕ ਵਿਅਕਤੀ 'ਤੇ ਨਸ਼ਿਆਂ ਦਾ ਝੂਠਾ ਪਰਚਾ ਦਰਜ ਕੀਤਾ ਗਿਆ, ਜਦਕਿ ਦਰਜ ਮੁਕੱਦਮਾ ਵੀ ਜ਼ਮਾਨਤ ਯੋਗ ਸੀ | ਉਨ•ਾਂ ਦੱਸਿਆ 6 ਮਈ ਨੂੰ ਦੁਪਹਿਰ ਸਮੇਂ 2 ਕੁ ਵਜੇ ਰਾਮਪੁਰਾ ਸਿਟੀ ਦੀ ਪੁਲਿਸ ਪ੍ਰਦੀਪ ਕੁਮਾਰ ਪੁੱਤਰ ਜਸਵੀਰ ਸਿੰਘ ਵਾਸੀ ਰਾਮਪੁਰਾ ਨੂੰ ਉਨ•ਾਂ ਦੇ ਘਰੋਂ ਚੁੱਕ ਕੇ ਲੈ ਗਈ ਤੇ ਥਾਣਾ 'ਚ ਜਾ ਕੇ 4.50 ਗ੍ਰਾਮ ਹੈਰੋਇਨ ਦਾ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਨੰਬਰ 105 ਦਰਜ ਕਰ ਦਿੱਤਾ | ਵਕੀਲਾਂ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਦੀ ਮਾਤਾ ਸੁਖਦੀਪ ਕੌਰ ਪਤਨੀ ਜਸਵੀਰ ਸਿੰਘ ਵਲੋਂ ਹਾਈਕੋਰਟ 'ਚ ਰਿੱਟ ਪਟੀਸ਼ਨ ਦਾਇਰ ਕੀਤੀ ਕਿ ਪੁਲਿਸ ਨੇ ਪ੍ਰਦੀਪ ਕੁਮਾਰ 'ਤੇ ਝੂਠਾ ਪਰਚਾ ਦਰਜ ਕਰਕੇ ਨਾਜਾਇਜ਼ ਹਿਰਾਸਤ 'ਚ ਰੱਖਿਆ ਹੈ | ਜਿਸ 'ਤੇ ਹਾਈਕੋਰਟ ਵਲੋਂ ਵਰੰਟ ਅਫ਼ਸਰ ਨਿਯੁਕਤ ਕੀਤਾ ਗਿਆ ਅਤੇ ਵਕੀਲਾਂ ਦੀ ਮੌਜੂਦਗੀ 'ਚ ਅੱਧੀ ਰਾਤ ਨੂੰ ਰਾਮਪੁਰਾ ਸਿਟੀ ਥਾਣੇ 'ਚ ਛਾਪੇਮਾਰੀ ਕੀਤੀ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਵਰੰਟ ਅਫ਼ਸਰ ਵਲੋਂ ਲਗਭਗ ਦੋ-ਢਾਈ ਘੰਟੇ ਪੁਲਿਸ ਦਾ ਰਿਕਾਰਡ ਖੰਘਾਲਿਆ ਗਿਆ | ਇਸ ਮੌਕੇ ਸਾਹਮਣੇ ਆਇਆ ਕਿ ਤਫ਼ਤੀਸ਼ੀ ਅਧਿਕਾਰੀ ਕਸ਼ਮੀਰ ਸਿੰਘ ਗੈਰ ਹਾਜ਼ਰ ਸਨ ਤੇ ਫਾਈਲ ਵੀ ਉਨ•ਾਂ ਕੋਲ ਸੀ, ਪ੍ਰੰਤੂ ਜੋ ਮੁਕੱਦਮਾ ਪ੍ਰਦੀਪ ਕੁਮਾਰ 'ਤੇ ਦਰਜ ਕੀਤਾ ਗਿਆ ਹੈ, ਉਹ ਜ਼ਮਾਨਤ ਯੋਗ ਹੈ, ਪ੍ਰੰਤੂ ਪੁਲਿਸ ਉਸ ਨੂੰ ਜ਼ਮਾਨਤ ਨਹੀਂ ਦੇ ਰਹੀ ਸੀ | ਵਰੰਟ ਅਫ਼ਸਰ ਦੇ ਕਹਿਣ 'ਤੇ ਅੱਧੀ ਰਾਤ ਨੂੰ ਹੀ ਜਾਤੀ ਮੁਚੱਲਕੇ 'ਤੇ ਪ੍ਰਦੀਪ ਕੁਮਾਰ ਨੂੰ ਜ਼ਮਾਨਤ 'ਤੇ ਰਿਹਾਅ ਕਰਵਾਇਆ | ਜ਼ਿਕਰਯੋਗ ਹੈ ਕਿ ਵਰੰਟ ਅਫ਼ਸਰ ਵਲੋਂ ਜੋ ਪੁਲਿਸ ਦਾ ਰਿਕਾਰਡ ਖੰਘਾਲਿਆ ਹੈ ਅਤੇ ਹੋਰ ਸਾਰੇ ਵੇਰਵਿਆਂ ਦੀ ਸੀਲਬੰਦ ਰਿਪੋਰਟ ਹਾਈਕੋਰਟ 'ਚ 8 ਮਈ ਨੂੰ ਪੇਸ਼ ਕਰਨਗੇ | ਇਸ ਮੌਕੇ ਸਮੂਹ ਵਕੀਲਾਂ ਨੇ ਦੱਸਿਆ ਕਿ ਖੰਘਾਲੇ ਗਏ ਪੁਲਿਸ ਰਿਕਾਰਡ ਦੀ ਪੜਤਾਲ ਸਿਟੀ ਪੁਲਿਸ ਦੇ ਪਹਿਲਾਂ ਵਾਲੇ ਕਾਰਨਾਮਿਆਂ ਵਾਂਗ ਹੋਰ ਵੀ ਕਈ ਰਾਜ ਉਧੜਨ ਦੀ ਸੰਭਾਵਨਾ ਹੈ | ਇਸ ਸੰਬੰਧੀ ਦੂਜੇ ਮਾਮਲੇ ਦੇ ਸਬੰਧ ਵਿਚ ਜਦੋਂ ਥਾਣਾ ਮੁਖੀ ਹਰਬੰਸ ਸਿੰਘ ਦਾ ਪੱਖ ਜਾਣਨਾ ਚਾਹਿਆ ਤਾਂ ਉਨ•ਾਂ ਨੇ ਆਪਣਾ ਪੱਖ ਪੇਸ਼ ਕਰਦਿਆਂ ਦੂਜੇ ਮਾਮਲੇ 'ਚ ਵਕੀਲਾਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਦੌਰਾਨ ਜਗਰੂਪ ਸਿੰਘ ਨਾਮ ਦਾ ਵਿਅਕਤੀ ਵਕੀਲਾਂ ਦੇ ਨਾਲ ਹੀ ਥਾਣੇ ਅੰਦਰ ਆਉਂਦਾ ਹੈ ਜੋ ਕਿ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅਹਿਮ ਮੀਟਿੰਗ <br/> ਅਗਲੀ ਖ਼ਬਰ ਪੰਜਾਬ 'ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਬਠਿੰਡਾ ਪੁਲਿਸ ਨੇ ਚੌਕਸੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।