19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਤੇਲੂ ਰਾਮ ਲਹਿਰੀ ਐਮ. ਸੀ. ਨੇ ਸ਼੍ਰੋਮਣੀ ਅਕਾਲੀ ਦਲ 'ਚ ਕੀਤੀ ਵਾਪਸੀ <br/>

ਅਜੀਤ ਡੈਸਕ 08-05-2026
ਰਾਮਾਂ ਮੰਡੀ, 7 ਮਈ (ਤਰਸੇਮ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਹਲਕੇ ਅੰਦਰ ਵੱਡੀ ਮਜ਼ਬੂਤੀ ਮਿਲੀ, ਜਦੋਂ ਤੇਲੂ ਰਾਮ ਲਹਿਰੀ ਐਮ. ਸੀ. ਵਾਸੀ ਰਾਮਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਅਤੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਸ਼ਮੂਲੀਅਤ ਕਰ ਲਈ | ਅਕਾਲੀ ਦਲ ਵਿਚ ਸ਼ਾਮਿਲ ਹੋਣ 'ਤੇ ਰਵੀਪ੍ਰੀਤ ਸਿੰਘ ਸਿੱਧੂ ਵਲੋਂ ਪਾਰਟੀ ਦਾ ਮਫ਼ਲਰ ਭੇਟ ਕਰਕੇ ਸਨਮਾਨ ਦਿੱਤਾ ਗਿਆ | ਸ੍ਰੀ ਲਹਿਰੀ ਦੇ ਨਾਲ ਗੁਰਿੰਦਰ ਸਿੰਘ ਮੱਕੜ, ਮਲਕੀਤ ਸਿੰਘ ਮੀਤਾ ਬੰਗੀ ਵੀ ਦਲ ਵਿਚ ਸ਼ਾਮਿਲ ਹੋਏ | ਪਾਰਟੀ ਵਿਚ ਸ਼ਾਮਿਲ ਹੋਣ 'ਤੇ ਤੇਲੂ ਰਾਮ ਲਹਿਰੀ ਐਮ. ਸੀ. ਅਤੇ ਦੂਸਰੇ ਸਾਥੀਆਂ ਨੂੰ ਵਧਾਈ ਦਿੰਦਿਆਂ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਨੂੰ ਤੇਲੂ ਰਾਮ ਲਹਿਰੀ ਦੀਆਂ ਸੇਵਾਵਾਂ 'ਤੇ ਮਾਣ ਹੈ, ਜਿਨ੍ਹਾਂ ਨੇ ਪਾਰਟੀ ਦੀ ਪਹਿਲਾਂ ਵੀ ਲੰਬਾ ਸਮਾਂ ਨਿਰਪੱਖ ਅਤੇ ਇਮਾਨਦਾਰੀ ਨਾਲ ਸੇਵਾ ਕੀਤੀ ਹੈ | ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਹੀ ਸ੍ਰੀ ਲਹਿਰੀ ਐਮਸੀ ਵਾਰਿਸ ਪੰਜਾਬ ਦੇ ਪਾਰਟੀ 'ਚ ਸ਼ਾਮਿਲ ਹੋਏ ਸਨ | ਇਸ ਮੌਕੇ ਪੀ ਏ ਹਰਤਾਵਲ ਸਿੰਘ ਸੁੱਖੀ, ਬਾਬਾ ਅਸਰੈਲ ਖਾਂ ਅਤੇ ਹੋਰ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਬੰਗਾਲ ਦੀ ਜਿੱਤ ਨਾਲ ਅਗਲੀ ਵਾਰ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨਾ ਤੈਅ ਹੋਇਆ-ਜੱਸੀ <br/> ਅਗਲੀ ਖ਼ਬਰ 08-05-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।