ਭਗਤਾ ਭਾਈਕਾ, 18 ਫਰਵਰੀ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਚ ਪਿ੍ੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਹੇਠ ਟੀ.ਐਮ.ਐਲ. ਸਪ੍ਰਾਊਟ ਟੀਚਰ ਲਰਨਿੰਗ ਮਟੀਰੀਅਲ ਲੈਬ ਸਬੰਧੀ ਵਰਕਸ਼ਾਪ ਲਗਾਈ ਗਈ | ਇਹ ਸਪਰਾਊਟ ਟੀ. ਐਲ. ਐਮ. ਲੈਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਐਸ.ਜੀ.ਪੀ.ਸੀ ਦੇ ਸਕੂਲਾਂ ਵਿਚ ਮੁਹੱਈਆ ਕਰਵਾਇਆ ਗਿਆ ਹੈ | ਇਸ ਸਬੰਧੀ ਵਿਚ 12 ਸਕੂਲਾਂ ਦੇ ਅਧਿਆਪਕਾਂ ਦੀ ਵਰਕਸ਼ਾਪ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਚ ਲਗਾਈ ਗਈ | ਵਰਕਸ਼ਾਪ ਦੌਰਾਨ ਗੁਰਵਿੰਦਰ ਕੌਰ, ਸ਼ੈਲੀ ਸ਼ਰਮਾ ਅਤੇ ਸਲਮਾ ਮਲਿਕ ਨੇ ਅਧਿਆਪਕਾਂ ਨੂੰ ਸਮੱਗਰੀ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ | ਰਿਸੋਰਸ ਪਰਸਨ ਟੀ. ਐਲ.ਐਮ ਲੈਬ ਦੀ ਟਰੇਨਿੰਗ ਦੇਣ ਲਈ ਦਿੱਲੀ ਤੋਂ ਆਏ ਸਨ | ਉਨ੍ਹਾਂ ਨੇ ਡੈਮੋ ਰਾਹੀ ਦੱਸਿਆ ਕਿ ਮਟੀਰੀਅਲ ਨੂੰ ਬੱਚਿਆਂ ਦੀ ਸਿਖਲਾਈ ਨੂੰ ਰੋਚਿਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਿਵੇਂ ਵਰਤਿਆ ਜਾ ਸਕਦਾ ਹੈ | ਟਰੇਨਿੰਗ ਵਿਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ (ਬਠਿੰਡਾ), ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਵਜੀਦਪੁਰ (ਫਿਰੋਜ਼ਪੁਰ), ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਮੋਗਾ), ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਜੈਤੋ), ਸੰਤ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਬੱਲੋ ਬਦਿਆਲਾ, ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ, ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਿਲੀਆਣਾ ਸਾਹਿਬ (ਰਾਏਕੋਟ), ਦਸ਼ਮੇਸ਼ ਪਬਲਿਕ ਸਕੂਲ ਮਾਣੂੰਕੇ, ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਖਤਪੁਰਾ, ਐਮ. ਐਸ. ਕੇ. ਪਬਲਿਕ ਸਕੂਲ (ਜਲਾਲਾਬਾਦ), ਸਾਹਿਬਜ਼ਾਦਾ ਜੁਝਾਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਧਰਮੂ (ਮਾਨਸਾ), ਮਾਤਾ ਗੁਜਰੀ ਪਬਲਿਕ ਸਕੂਲ ਥੇੜੀ ਸਾਹਿਬ (ਮੁਕਤਸਰ) ਦੇ ਨਰਸਰੀ, ਐਲ. ਕੇ. ਜੀ., ਯੂ.ਕੇ .ਜੀ ਜਮਾਤਾਂ ਦੇ 60 ਅਧਿਆਪਕਾਂ ਨੇ ਬੜੀ ਉਤਸ਼ਾਹ ਨਾਲ ਸਿੱਖਿਆ ਅਤੇ ਨਵੀਂ ਜਾਣਕਾਰੀ ਪ੍ਰਾਪਤ ਕੀਤੀ | ਪਿ੍ੰਸੀਪਲ ਗੁਰਿੰਦਰ ਕੌਰ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਬਚਪਨ ਪਲੇਵੇ ਟੀਚਿੰਗ ਲਰਨਿੰਗ ਮਟੀਰੀਅਲ ਦੀ ਲੈਬ ਨੂੰ ਲਾਗੂ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਇਲਾਕੇ ਦਾ ਪਹਿਲਾ ਸਕੂਲ ਹੈ |