19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਭਗਵਤੀ ਮਾਤਾ ਦਾ 58ਵਾਂ ਸਾਲਾਨਾ ਜਾਗਰਣ

ਅਜੀਤ ਡੈਸਕ 29-01-2026
ਗੋਨਿਆਣਾ, 28 ਜਨਵਰੀ (ਲਛਮਣ ਦਾਸ ਗਰਗ)-ਸ਼੍ਰੀ ਦੁਰਗਾ ਮੰਦਰ ਕਮੇਟੀ ਅਤੇ ਸ਼੍ਰੀ ਦੁਰਗਾ ਭਜਨ ਮੰਡਲੀ ਗੋਨਿਆਣਾ ਮੰਡੀ ਵਲੋਂ ਸ਼ੁਕਲ ਪੱੱਖ ਦੀ ਮਾਘ ਸਦੀ ਸੱਤਵੀ ਸ੍ਰੀ ਭਗਵਤੀ ਮਾਤਾ ਦਾ 58ਵਾਂ ਵਿਸ਼ਾਲ ਭਗਵਤੀ ਜਾਗਰਨ ਸਥਾਨਕ ਸ਼੍ਰੀ ਦੁਰਗਾ ਮੰਦਰ ਵਿਖੇ ਕਰਵਾਇਆ ਗਿਆ | ਇਸ ਦੌਰਾਨ ਦੁਰਗਾ ਮੰਦਰ ਦੇ ਪੁਜਾਰੀ ਘਨਸ਼ਾਮ ਦਾਸ ਤਿ੍ਪਾਠੀ ਵਲੋਂ ਵਿਧੀ ਅਨੁਸਾਰ ਵਿਕਾਸ ਕੁਮਾਰ ਗਰਗ ਅਤੇ ਉਸ ਦੇ ਪਰਿਵਾਰ ਤੋਂ ਮਾਤਾ ਦਾ ਪੂਜਣ ਅਤੇ ਜੋਤ ਪ੍ਰਚੰਡ ਕਰਵਾਈ ਅਤੇ ਕੰਜਕ ਪੂਜਣ ਕਰਵਾਇਆ ਗਿਆ | ਇਸ ਮੌਕੇ ਸ਼੍ਰੀ ਦੁਰਗਾ ਭਜਨ ਮੰਡਲੀ ਦੇ ਮੈਬਰਾਂ ਦੁਆਰਾ ਜਾਗਰਨ ਦੀ ਸ਼ੁਰਆਤ ਕੀਤੀ ਗਈ | ਇਸ ਮੌਕੇ ਭਜਨ ਗਾਇਕਾਂ ਸੰਗੀਤਾਂ ਬਾਬਾ ਬਠਿੰਡਾ ਵਾਲਿਆ ਨੇ ਆਪਣੇ ਸੁੰਦਰ ਸੁੰਦਰ ਭਜਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਦੁਰਗਾ ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਮੱਟੂ, ਪ੍ਰਮੋਦ ਕੁਮਾਰ ਕਾਕਾ, ਬਿੰਦਰ ਕੁਮਾਰ, ਲਛਮਣ ਦਾਸ ਲੱਕੀ, ਯੋਗੇਸ ਅਗਰਵਾਲ, ਜਤਿੰਨ ਸੇਠੀ, ਰਵੀ ਸ਼ਰਮਾਂ, ਸ਼ਾਮ ਲਾਲ, ਅਸ਼ੋਕ ਮੌਂਗਾ, ਗੋਰਾ ਲਾਲ, ਅਸ਼ੋਕ ਗਲਹੋਤਰਾ, ਪਵਨ ਕੁਮਾਰ ਜਿੰਦਲ, ਅਨਮੋਲ ਸ਼ਿੰਗਲਾ ਸਮੇਤ ਅਨੇਕਾਂ ਮੈਬਰ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਖ ਅਫ਼ਸਰ ਵਲੋਂ ਪੁਲਿਸ-ਪਬਲਿਕ ਮੀਟਿੰਗ ਦੌਰਾਨ ਫਿਰੌਤੀਆਂ, ਧਮਕੀਆਂ ਤੇ ਨਸ਼ੇ ਖ਼ਿਲਾਫ਼ ਸ਼ਖ਼ਤ ਸੁਨੇਹਾ ਅਗਲੀ ਖ਼ਬਰ ਯੁਵਕ ਸੇਵਾਵਾਂ ਵਿਭਾਗ ਵਲੋਂ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਹੋਵੇਗੀ ਸਮੀਖਿਆ : ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।