19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਭਗਤਾ ਭਾਈਕਾ ਵਿਖੇ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਰਜਿਸਟ੍ਰੇਸ਼ਨ ਕੈਂਪ 2 ਨਵੰਬਰ ਨੂੰ

ਭਗਤਾ ਭਾਈਕਾ, 18 ਅਕਤੂਬਰ (ਸੁਖਪਾਲ ਸਿੰਘ ਸੋਨੀ)-ਰੁਦਰਾ ਆਸਰਾ ਸੈਂਟਰ ਅਤੇ ਅਲਿਮਕੋ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ, (ਨੇੜੇ ਭੂਤਾਂ ਵਾਲਾ ਖੂਹ) ਭਗਤਾ ਭਾਈਕਾ ਵਿਖੇ 2 ਨਵੰਬਰ (ਸੋਮਵਾਰ) ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਰਜਿਸਟਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਗੁਰਵਿੰਦਰ ਕੌਰ ਭਗਤਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਨੇ ਦੱਸਿਆ ਕਿ ਕੈਂਪ ਦੌਰਾਨ ਬਜ਼ੁਰਗਾਂ ਲਈ ਵਹੀਲ ਚੇਅਰ, ਕਮੋਡ ਵਾਲੀ ਕੁਰਸੀ, ਕੰਨਾਂ ਦੀ ਮਸ਼ੀਨ, ਫਹੁੜੀਆਂ, ਛੜੀ, ਸਰਵਾਈਕਲ ਕਾਲਰ, ਬੈਕ ਬੈਲਟ, ਰੀੜ ਦੀ ਹੱਡੀ ਲਈ ਬੈਲਟ ਸੁਪੋਰਟ, ਗੋਡਿਆਂ ਦੇ ਕੈਪ, ਬੈਠਣ ਵਾਲੀ ਛੜੀ ਆਦਿ ਲਈ ਸ਼ਨਾਖ਼ਤ ਕੀਤੀ ਜਾਵੇਗੀ।

ਅਜੀਤ ਡੈਸਕ 19-10-2026
ਭਗਤਾ ਭਾਈਕਾ, 18 ਅਕਤੂਬਰ (ਸੁਖਪਾਲ ਸਿੰਘ ਸੋਨੀ)-ਰੁਦਰਾ ਆਸਰਾ ਸੈਂਟਰ ਅਤੇ ਅਲਿਮਕੋ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ, (ਨੇੜੇ ਭੂਤਾਂ ਵਾਲਾ ਖੂਹ) ਭਗਤਾ ਭਾਈਕਾ ਵਿਖੇ 2 ਨਵੰਬਰ (ਸੋਮਵਾਰ) ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਰਜਿਸਟਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਗੁਰਵਿੰਦਰ ਕੌਰ ਭਗਤਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਨੇ ਦੱਸਿਆ ਕਿ ਕੈਂਪ ਦੌਰਾਨ ਬਜ਼ੁਰਗਾਂ ਲਈ ਵਹੀਲ ਚੇਅਰ, ਕਮੋਡ ਵਾਲੀ ਕੁਰਸੀ, ਕੰਨਾਂ ਦੀ ਮਸ਼ੀਨ, ਫਹੁੜੀਆਂ, ਛੜੀ, ਸਰਵਾਈਕਲ ਕਾਲਰ, ਬੈਕ ਬੈਲਟ, ਰੀੜ ਦੀ ਹੱਡੀ ਲਈ ਬੈਲਟ ਸੁਪੋਰਟ, ਗੋਡਿਆਂ ਦੇ ਕੈਪ, ਬੈਠਣ ਵਾਲੀ ਛੜੀ ਆਦਿ ਲਈ ਸ਼ਨਾਖ਼ਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਿਵਿਆਂਗਾਂ ਲਈ ਮੁਫ਼ਤ ਮੋਟਰ ਟਰਾਈ ਸਾਈਕਲ (80 ਫੀਸਦੀ ਦਿਵਿਅੰਗ ਲਈ), ਸਮਾਰਟ ਫ਼ੋਨ (ਬਲਾਇੰਡ ਸਟੂਡੈਂਟ ਲਈ), ਟਰਾਈ ਸਾਈਕਲ, ਵਹੀਲ ਚੇਅਰ, ਕੰਨਾਂ ਦੀ ਮਸ਼ੀਨ, ਫਹੁੜੀਆਂ, ਕੈਲੀਪਰ, ਬੌਧਿਕ ਤੌਰ ’ਤੇ ਅਸਮਰੱਥ ਬੱਚਿਆਂ ਲਈ ਟੀ ਐਲ ਐਮ ਕਿੱਟਾਂ ਦੇਣ ਲਈ ਸ਼ਨਾਖ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨ ਲਾਭਪਾਤਰੀ ਆਪਣਾ ਅਧਾਰ ਕਾਰਡ ਦੀ ਇਕ ਫ਼ੋਟੋ ਕਾਪੀ ਨਾਲ ਲੈਕੇ ਆਉਣ, ਦਿਵਿਅੰਗ ਲਾਭਪਾਤਰੀ ਆਪਣਾਅਧਾਰ ਕਾਰਡ ਅਤੇ ਯੂਡੀਆਈਡੀ ਕਾਰਡ ਦੀ ਫੋਟੋ ਕਾਪੀ ਨਾਲ ਲੈ ਕੇ ਆਉਣ, ਬਲਾਇੰਡ ਸਟੂਡੈਂਟ ਆਪਣਾ ਸਟੂਡੈਂਟ ਪ੍ਰਮਾਣ ਪੱਤਰ ਵੀ ਨਾਲ ਲੈ ਕੇ ਆਉਣ, ਜਿਸ ਲਾਭਪਾਤਰੀ ਨੂੰ 3 ਸਾਲ ਪਹਿਲਾਂ ਏ. ਡੀ.ਆਈ.ਪੀ ਜਾਂ ਆਰ.ਵੀ.ਵਾਈ.ਸਕੀਮ ਅਧੀਨ ਕੋਈ ਸਮਾਨ ਨਾ ਮਿਲਿਆ ਹੋਵੇ, ਉਹੀ ਇਸਦਾ ਲਾਭ ਲੈ ਸਕਦੇ ਹਨ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ 23 ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਭੇਜਣ ਦਾ ਫ਼ੈਸਲਾ ਅਗਲੀ ਖ਼ਬਰ ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਦੇ ਖਿਡਾਰੀਆਂ ਨੇ ਜਿੱਤੇ ਤਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।