21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜ਼ਿਲ੍ਹਾ ਫਿਰੋਜ਼ਪੁਰ ’ਚ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਮੇਲੇ ਦੌਰਾਨ ਉੱਘੇ ਗਾਇਕ ਹਰਜਿੰਦਰ ਮਨੀ ਅਤੇ ਹੋਰ ਗਾਇਕਾਂ ਵਲੋਂ ਆਪਣੇ ਗੀਤਾਂ ਰਾਹੀਂ ਇਕੱਤਰ ਲੋਕਾਂ ਨੂੰ ਝੂਮਣ ਲਾਈ ਰੱਖਿਆ ਗਿਆ। ਜਦਕਿ ਦੁਸਹਿਰੇ ਦੌਰਾਨ ਰਾਮ-ਲੀਲ੍ਹਾ ਦੀਆਂ ਝਾਕੀਆਂ ਪੇਸ਼ ਕਰਦੇ ਹੋਏ ਕਲਾਕਾਰਾਂ ਵਲੋਂ ਰਾਵਣ ਵੱਧ ਤੱਕ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ।

ਦੁਸਹਿਰੇ ਮੌਕੇ ਕਮੇਟੀ ਮੈਂਬਰ ਰਮਿੰਦਰ ਸਿੰਘ ਆਵਲਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦੇ ਹੋਏ। ਤਸਵੀਰਾਂ- ਕਪਿਲ ਕੰਧਾਰੀ 21-10-2026
ਮੇਲੇ ਦੌਰਾਨ ਉੱਘੇ ਗਾਇਕ ਹਰਜਿੰਦਰ ਮਨੀ ਅਤੇ ਹੋਰ ਗਾਇਕਾਂ ਵਲੋਂ ਆਪਣੇ ਗੀਤਾਂ ਰਾਹੀਂ ਇਕੱਤਰ ਲੋਕਾਂ ਨੂੰ ਝੂਮਣ ਲਾਈ ਰੱਖਿਆ ਗਿਆ। ਜਦਕਿ ਦੁਸਹਿਰੇ ਦੌਰਾਨ ਰਾਮ-ਲੀਲ੍ਹਾ ਦੀਆਂ ਝਾਕੀਆਂ ਪੇਸ਼ ਕਰਦੇ ਹੋਏ ਕਲਾਕਾਰਾਂ ਵਲੋਂ ਰਾਵਣ ਵੱਧ ਤੱਕ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ। ਇਸ ਦੌਰਾਨ ਮਨੀਸ਼ ਕੁਮਾਰ ਕਾਇਤ ਨੇ ਸ੍ਰੀ ਰਾਮ, ਕਿਰਨ ਸਿਤਾਰਾ ਨੇ ਲੰਕਾਪਤੀ ਰਾਵਣ ਅਤੇ ਸਕਸ਼ਮ ਕਾਇਤ ਨੇ ਸ੍ਰੀ ਹਨੂਮਾਨ ਦੀ ਭੂਮਿਕਾ ਨਿਭਾਈ। ਦੁਸਹਿਰੇ ਮੇਲੇ ਐਡਵੋਕੇਟ ਰਜਨੀਸ਼ ਦਹੀਯਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਇਸ ਸਮੇਂ ਨਗਰ ਕੌਂਸਲ ਪ੍ਰਧਾਨ ਕਰਨਜੋਤ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ ਸਨ। ਜਿਨ੍ਹਾਂ ਵਲੋਂ ਬੁਰਾਈ ਦਾ ਪ੍ਰਤੀਕ ਰਾਵਣ ਦੇ ਪੁਤਲੇ ਨੂੰ ਅਗਨੀ ਵਿਖਾਉਣ ਦੀ ਰਸਮ ਅਦਾ ਕੀਤੀ ਗਈ। ਜਦਕਿ ਇਸ ਸਮੇਂ ਵਿਸ਼ਵ ਪ੍ਰਸਿੱਧ ਰੈਸਲਰ ਮਹਾਂਬਲੀ ਸ਼ੇਰਾ, ਗੁਰਦੀਪ ਸਿੰਘ ਗਿੱਲ, ਮਨੀਸ਼ਾ ਦੇਵਾ, ਹਰਦੀਪ ਸਿੰਘ ਹੈਪੀ ਉਪ ਪ੍ਰਧਾਨ ਨਗਰ ਕੌਂਸਲ, ਰਾਜਿੰਦਰ ਛਾਬੜਾ, ਪਰਮਿੰਦਰ ਸਿੰਘ ਚੌਹਾਨ, ਰੂਪ ਲਾਲ ਵੱਤਾ, ਸਤਪਾਲ ਸਿੰਘ ਵੜਿੰਗ, ਮਨਜੀਤ ਸਿੰਘ ਢਿੱਲੋਂ ਚੇਅਰਮੈਨ ਕਵਾਲਿਟੀ ਗਰੁੱਪ, ਡਾ: ਓਮ ਪ੍ਰਕਾਸ਼ ਸੇਠੀ, ਸੀਤਾ ਰਾਮ, ਭਜਨ ਸਿੰਘ ਸਿਆਣ, ਹਰਪ੍ਰੀਤ ਸਿੰਘ ਕਲਸੀ ਚੇਅਰਮੈਨ, ਤਰਸੇਮ ਵੱਤਾ, ਮਧੂ ਵੱਤਾ ਕੌਂਸਲਰ, ਪੂਨਮ ਰਾਣੀ ਕੌਂਸਲਰ, ਜਗਦੀਪ ਸਿੰਘ ਬਰਾੜ ਕੌਂਸਲਰ, ਸੰਦੀਪ ਮੰਗਲਾ, ਜਤਿੰਦਰ ਬਜਾਜ ਬਬਲਾ, ਲਖਵੀਰ ਸਿੰਘ ਪੰਜਾਬ ਵਾਲੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਉਚੇਚੇ ਤੌਰ ਤੇ ਮੌਜੂਦ ਸਨ। ਮੇਲੇ ਦੌਰਾਨ ਪਵਨ ਕੁਮਾਰ ਟੀਟੂ, ਵਿਜੇ ਕੁਮਾਰ ਕਾਇਤ, ਕਿਰਨ ਸਿਤਾਰਾ, ਸੰਦੀਪ ਖੁੱਲਰ, ਰਵਿੰਦਰ ਕੁਮਾਰ ਹਨੀ ਸਿੰਗਲਾ, ਰਮਨਦੀਪ ਸਚਦੇਵਾ ਤੇ ਹੋਰ ਪ੍ਰਬੰਧਕਾਂ ਨੇ ਪੁੱਜੇ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ। ਗੁਰੂਹਰਸਹਾਏ ਵਿਚ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ ਗੁਰੂਹਰਸਹਾਏ, (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਵਿੱਚ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ। ਦੁਸਹਿਰੇ ਦੇ ਤਿਉਹਾਰ ਨੂੰ ਦੇਖਣ ਲਈ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਸਮਾਗਮ ਦੌਰਾਨ ਪੂਰੇ ਇਲਾਕੇ ਵਿੱਚ ਤਿਉਹਾਰੀ ਮਾਹੌਲ ਦੇਖਣ ਨੂੰ ਮਿਲਿਆ।ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੁਸਹਿਰਾ ਬੁਰਾਈ ’ਤੇ ਚੰਗਿਆਈ ਅਤੇ ਝੂਠ ’ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਸਿੱਖਿਆ ਦਿੰਦਾ ਹੈ ਕਿ ਮਨੁੱਖ ਨੂੰ ਹਮੇਸ਼ਾ ਸੱਚਾਈ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ ਅਤੇ ਬੁਰਾਈ ਤੋਂ ਦੂਰ ਰਹਿ ਕੇ ਚੰਗੇ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਦੁਸ਼ਹਿਰਾ ਕਮੇਟੀ ਵਲੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਜੋਨੀ ਆਵਲਾ ਸਮਾਜ ਸੇਵੀ, ਸੀਨੀਅਰ ਕਾਂਗਰਸੀਆ ਆਗੂ ਬੰਟੀ ਭਠੇਜਾ, ਆਤਮਜੀਤ ਸਿੰਘ ਡੇਵਿਡ, ਰਕੇਸ਼ ਕੁਮਾਰ ਬੱਬੂ ਆਦੀ ਹਾਜ਼ਰ ਸਨ। ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕਰਨ ਤੋਂ ਪਹਿਲਾਂ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਦੇ ਪੰਡਿਤ ਬਿੰਦੂ ਭਾਰਦਵਾਜ ਵਲੋਂ ਪੂਰੀਆਂ ਧਾਰਮਿਕ ਰੀਤਾਂ ਅਤੇ ਵਿਧੀ-ਵਿਧਾਨ ਅਨੁਸਾਰ ਪੂਜਾ ਕਰਵਾਈ ਗਈ। ਪੂਜਾ ਉਪਰੰਤ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਤਿੰਨਾਂ ਪੁਤਲਿਆਂ ਨੂੰ ਅਗਨੀ ਭੇਟ ਕੀਤਾ। ਇਸ ਦੌਰਾਨ ਮੌਜੂਦ ਲੋਕਾਂ ਨੇ ਦੁਸਹਿਰੇ ਦੇ ਤਿਉਹਾਰ ਦਾ ਆਨੰਦ ਮਾਣਿਆ ਅਤੇ ਸਮਾਗਮ ਵਾਲੀ ਥਾਂ ’ਤੇ ਕਾਫ਼ੀ ਰੌਣਕ ਦੇਖਣ ਨੂੰ ਮਿਲੀ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਦੀ ਇਕੱਤਰਤਾ ਅਗਲੀ ਖ਼ਬਰ ਕਸਬਾ ਆਰਿਫ਼ ਕੇ ’ਚ ਮੈਡੀਕਲ ਨਸ਼ੇ ਦਾ ਵੱਡਾ ਕਾਰੋਬਾਰ-ਸ਼ਰੇਆਮ ਵਿਕਦਾ ਨਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।