ਗਜ਼ਨੀ ਵਾਲਾ ਤੋਂ ਪਸ਼ੂ ਚਰਾਉਣ ਗਿਆ ਵਿਅਕਤੀ ਨਹਿਰ ’ਚ ਡੁੱਬਿਆ
ਮਮਦੋਟ, 20 ਅਕਤੂਬਰ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਹਿੰਦ ਪਾਕਿ ਸਰਹੱਦ ਦੇ ਨੇੜੇ ਵੱਸੇ ਪਿੰਡ ਗਜ਼ਨੀ ਵਾਲਾ ਉਰਫ਼ ਦੋਨਾਂ ਮੱਤੜ ਦੇ ਘਰੋਂ ਪਸ਼ੂ ਚਰਾਉਣ ਲਈ ਗਏ ਇਕ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਖ਼ਸ਼ੀਸ਼ ਸਿੰਘ (45) ਪੁੱਤਰ ਕੱਕਾ ਸਿੰਘ ਵਾਸੀ ਪਿੰਡ ਗਜ਼ਨੀ ਵਾਲਾ ਦੋਨਾਂ ਮੱਤੜ ਵਜੋਂ ਹੋਈ ਹੈ।
ਅਜੀਤ ਡੈਸਕ
21-10-2026