ਭਾਕਿਯੂ ਕਾਦੀਆਂ ਦੇ ਮੈਂਬਰ ਲਾਡੀ ਪਨੂੰ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਜ਼ੀਰਾ,29 ਅਗਸਤ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਇਕਾਈ ਜ਼ੀਰਾ ਦੇ ਮੈਂਬਰ ਸ਼ਮਸ਼ੇਰ ਸਿੰਘ ਉਰਫ ਲਾਡੀ ਪਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਕਲਗੀਧਰ ਨਗਰ ਜ਼ੀਰਾ ਦੀ ਹੋਈ ਬੇਵਕਤੀ ਮੌਤ ’ਤੇ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਸੀਨੀਅਰ ਮੀਤ ਪ੍ਰਧਾਨ ਜ਼ਿਲਾ ਫਿਰੋਜ਼ਪੁਰ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਕਾਲਮ ਨਵੀਸ ਡਾਕਟਰ ਗੁਰਚਰਨ ਨੂਰਪੁਰ, ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ, ਇਕਾਈ ਜ਼ੀਰਾ ਦੇ ਪ੍ਰਧਾਨ ਸੁਖਰਾਜ ਸਿੰਘ,ਪਰਮਜੀਤ ਸਿੰਘ ਸਰਪੰਚ ਬੋੜਾਂਵਾਲੀ,ਕੁਲਦੀਪ ਸਿੰਘ,ਰਾਜਬੀਰ ਸਿੰਘ,ਮਨਦੀਪ ਸਿੰਘ,ਅਮਰਦੀਪ ਸਿੰਘ,ਪਰਮਜੀਤ ਸਿੰਘ,ਅਵਤਾਰ ਸਿੰਘ, ਜਿਲਾ ਆਗੂ ਮਨਦੀਪ ਸਿੰਘ ਅਲੀਪੁਰ, ਹਰਪ੍ਰੀਤ ਸਿੰਘ ਲੌਂਗੋਦੇਵਾ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮਖੂ, ਕਸ਼ਮੀਰ ਸਿੰਘ ਸ਼ੀਰਾ, ਸ਼ਾਂਤੀ ਸਰੂਪ ਸ਼ਾਹਵਾਲਾ, ਸ਼ਹਿਰੀ ਪ੍ਰਧਾਨ ਤਰਸੇਮ ਲਾਲ ਰੂਪ, ਮੋਹਣ ਸਿੰਘ ਨੰਬਰਦਾਰ ਫੇਰੋਕੇ, ਗੁਰਦੀਪ ਸਿੰਘ ਕਾਨੂੰਨਗੋ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮ੍ਰਿਤਕ ਸ਼ਮਸ਼ੇਰ ਸਿੰਘ ਉਰਫ ਲਾਡੀ ਪਨੂੰ ਪਿੱਛੇ ਪਤਨੀ ਸਰਬਜੀਤ ਕੌਰ ਅਤੇ ਪੁੱਤਰ ਅਭੀਜੋਤ ਸਿੰਘ ਛੱਡ ਗਿਆ ਹੈ।