30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਡੀ.ਏ.ਵੀ ਕਾਲਜ ਅਬੋਹਰ ਦੇ ਸਹਾਇਕ ਪ੍ਰੋਫੈਸਰ ਚੇਤਨ ਅਹੂਜਾ ਨੇ ਹਾਸਿਲ ਕੀਤਾ ਕਾਪੀ ਰਾਈਟ

ਅਬੋਹਰ, 29 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਡੀ. ਏ.

ਡੀ.ਏ.ਵੀ ਕਾਲਜ ਅਬੋਹਰ ਦੇ ਪ੍ਰੋਫੈਸਰ ਚੇਤਨ ਅਹੂਜਾ ਨੂੰ ਮਿਲੇ ਕਾਪੀ-ਰਾਈਟ ਦੇ ਪ੍ਰਮਾਣ ਪੱਤਰ ਸਣੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ.ਰਾਜੇਸ਼ ਮਹਾਜਨ। ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ 30-08-2026
ਅਬੋਹਰ, 29 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਡੀ.ਏ.ਵੀ.ਕਾਲਜ ਅਬੋਹਰ ਦੇ ਪ੍ਰਿੰਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ ਦੇ ਮਾਰਗ ਦਰਸ਼ਨ ਹੇਠ ਕਾਮਰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਚੇਤਨ ਅਹੂਜਾ ਨੇ ਕਾਪੀ-ਰਾਈਟ ਹਾਸਲ ਕਰਕੇ ਕਾਲਜ ਦੀ ਸ਼ਾਨ ਵਿਚ ਵਾਧਾ ਕੀਤਾ ਹੈ। ਪ੍ਰੋ.ਚੇਤਨ ਅਹੂਜਾ ਵਲੋਂ ਵਣਜ ਅਤੇ ਵਿੱਤ ਦੇ ਖੇਤਰ ਵਿਚ ਇਕ ਨਵੀਂ ਧਾਰਨਾ ‘ਕੰਪਾਊਂਡਿੰਗ ਇੰਟੀਗ੍ਰਿਟੀ ਫਰੇਮ ਵਰਕ’ ਵਿਕਸਿਤ ਕੀਤੀ ਗਈ ਹੈ, ਜਿਸ ਨੂੰ ਭਾਰਤ ਸਰਕਾਰ ਵਲੋਂ ਕਾਪੀ-ਰਾਈਟ ਰਜਿਸਟ੍ਰੇਸ਼ਨ ਪ੍ਰਾਪਤ ਹੋਇਆ ਹੈ। ਇਹ ਫਰੇਮ ਵਰਕ ਦਰਸਾਉਂਦਾ ਹੈ ਕਿ ਨਿਵੇਸ਼ਕਾਂ ਨੂੰ ਵੱਧ ਤੋਂ ਵੱਧ ਰਿਟਰਨ ਪ੍ਰਾਪਤ ਕਰਨ ਲਈ ਵਾਰ-ਵਾਰ ਟਰੇਡਿੰਗ ਕਰਨ ਜਾਂ ਬੇਹੱਦ ਸਰਗਰਮ ਰਹਿਣ ਦੀ ਲੋੜ ਨਹੀਂ ਹੁੰਦੀ। ਇਸ ਦੀ ਬਜਾਏ ਬੇਲੋੜੇ ਦਖ਼ਲ ਤੋਂ ਬਚਦੇ ਹੋਏ ਸੋਚ-ਸਮਝ ਕੇ ਘੱਟ ਪਰ ਸਾਰਥਿਕ ਫ਼ੈਸਲੇ ਲੈਣ ਨਾਲ ਬਿਹਤਰ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ। ਇਸ ਫਰੇਮ ਵਰਕ ਵਿਚ ‘ਆਈ ਸਕੋਰ’ (ਇੰਟੀਗ੍ਰਿਟੀ ਸਕੋਰ) ਨਾਮਕ ਇਕ ਸਰਲ ਸਾਧਨ ਦਿੱਤਾ ਗਿਆ ਹੈ, ਜੋ ਕਿਸੇ ਵੀ ਨਿਵੇਸ਼ ਦੀ ਮਜ਼ਬੂਤੀ ਨੂੰ 0 ਤੋਂ 10 ਦੇ ਪੈਮਾਨੇ ’ਤੇ ਮਾਪਦਾ ਹੈ। ਇਸ ਦੇ ਨਾਲ ਹੀ ‘ਇੰਟੀਗ੍ਰਿਟੀ ਕਰਵ’ ਰਾਹੀਂ ਇਹ ਸਮਝਾਇਆ ਗਿਆ ਹੈ ਕਿ ਘੱਟ ਸਰਗਰਮੀ ਅਤੇ ਧੀਰਜ ਰੱਖਣ ਨਾਲ ਵਧੀਆ ਰਿਟਰਨ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਧਾਰਨਾ ਨੂੰ ਆਉਣ ਵਾਲੇ ਸਮੇਂ ਵਿਚ ਬੀ.ਕਾਮ ਅਤੇ ਬੀ.ਬੀ.ਏ ਦੇ ਪਾਠਕ੍ਰਮ ਵਿਚ ਸ਼ਾਮਿਲ ਕਰਨ ਦੀ ਯੋਜਨਾ ਹੈ, ਤਾਂ ਜੋ ਵਿਦਿਆਰਥੀ ਇਸ ਨਵੀਂ ਧਾਰਨਾ ਨੂੰ ਸਿੱਖ ਸਕਣ। ਡਾ.ਰਾਜੇਸ਼ ਕੁਮਾਰ ਮਹਾਜਨ ਨੇ ਚੇਤਨ ਅਹੂਜਾ ਦੀ ਇਸ ਉਪਲਬਧੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਲਜ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਮਾਣ ਹੈ। ਉਨ੍ਹਾਂ ਨੇ ਹੋਰ ਅਧਿਆਪਕਾਂ ਨੂੰ ਵੀ ਅਕਾਦਮਿਕ ਖੇਤਰ ਵਿਚ ਇਸੇ ਤਰ੍ਹਾਂ ਦੀਆਂ ਉਪਲਬਧੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।
ਪਿਛਲੀ ਖ਼ਬਰ ਡੀ.ਏ.ਵੀ. ਹਰੀਪੁਰਾ ਵਿਖੇ ਵੇਦ ਪ੍ਰਚਾਰ ਹਫ਼ਤੇ ਤਹਿਤ ਵੱਖ-ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।