30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

2 ਜੰਗਾਂ ’ਚ ਹਿੱਸਾ ਲੈਣ ਵਾਲੇ ਰਿਟਾਇਰ ਸੂਬੇਦਾਰ ਦਾ ਦਿਹਾਂਤ

ਮੰਡੀ ਅਰਨੀਵਾਲਾ, 29 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਮਾਹੂਆਣਾ ਬੋਦਲਾ ਦੇ ਸੇਵਾ ਮੁਕਤ ਸੂਬੇਦਾਰ ਅਮਰੀਕ ਸਿੰਘ 91 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਅੰਤਿਮ ਸੰਸਕਾਰ ’ਤੇ ਆਰਮੀ ਕੈਂਟ ਫ਼ਾਜ਼ਿਲਕਾ ਵਲੋਂ ਸੂਬੇਦਾਰ ਕੁਲਦੀਪ ਸਿੰਘ ਅਤੇ ਨਾਲ ਆਏ ਜਵਾਨਾਂ ਨੇ ਫ਼ੌਜੀ ਰਸਮਾਂ ਨਾਲ ਅੰਤਿਮ ਸੰਸਕਾਰ ਕੀਤਾ ।

ਅਜੀਤ ਡੈਸਕ 30-08-2026
ਮੰਡੀ ਅਰਨੀਵਾਲਾ, 29 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਮਾਹੂਆਣਾ ਬੋਦਲਾ ਦੇ ਸੇਵਾ ਮੁਕਤ ਸੂਬੇਦਾਰ ਅਮਰੀਕ ਸਿੰਘ 91 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਅੰਤਿਮ ਸੰਸਕਾਰ ’ਤੇ ਆਰਮੀ ਕੈਂਟ ਫ਼ਾਜ਼ਿਲਕਾ ਵਲੋਂ ਸੂਬੇਦਾਰ ਕੁਲਦੀਪ ਸਿੰਘ ਅਤੇ ਨਾਲ ਆਏ ਜਵਾਨਾਂ ਨੇ ਫ਼ੌਜੀ ਰਸਮਾਂ ਨਾਲ ਅੰਤਿਮ ਸੰਸਕਾਰ ਕੀਤਾ । ਇਸ ਮੌਕੇ ਭਾਰੀ ਗਿਣਤੀ ਵਿਚ ਸਾਬਕਾ ਸੈਨਿਕ, ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਅਮਰੀਕ ਸਿੰਘ ਨੇ 1965 ਅਤੇ 1971 ਦੀ ਲੜਾਈ ਵਿਚ ਅਹਿਮ ਭੂਮਿਕਾ ਨਿਭਾਈ । ਫ਼ੌਜ ਵਿਚੋਂ 1988 ਵਿਚ ਸੇਵਾਮੁਕਤ ਹੋਣ ਉਪਰੰਤ ਉਨ੍ਹਾਂ ਵਲੋਂ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ। ਉਹ ਆਪਣੇ ਪਿੱਛੇ ਤਿੰਨ ਬੇਟੇ, ਪਤਨੀ ਅਤੇ ਵੱਡਾ ਪਰਿਵਾਰ ਛੱਡ ਗਏ ਹਨ। ਪਰਿਵਾਰ ਦੇ ਨਾਲ ਐਕਸ ਸਰਵਿਸਮੈਨ ਯੂਨੀਅਨ ਦੇ ਪ੍ਰਧਾਨ ਕੈਪਟਨ ਰਜਿੰਦਰ ਸਿੰਘ ਅਤੇ ਹੋਰਾਂ ਵਲੋਂ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਪਿਛਲੀ ਖ਼ਬਰ ਚੰਡੀਗੜ੍ਹ ਦੇ ਧਰਨੇ ’ਚ ਸ਼ਾਮਿਲ ਹੋਣ ਸੰਬੰਧੀ ਭਾਕਿਯੂ ਕਾਦੀਆਂ ਵਲੋਂ ਮੀਟਿੰਗ ਅਗਲੀ ਖ਼ਬਰ ਵਣ ਵਿਭਾਗ ਦੀ ਜ਼ਮੀਨ ’ਤੇ ਬਣਿਆ ਨਾਜਾਇਜ਼ ਸ਼ਰਾਬ ਦਾ ਠੇਕਾ ਕੀਤਾ ਢਹਿ ਢੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।