30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨਹੀ ਰਹੇ ਕੌਮਾਂਤਰੀ ਮੁੱਕੇਬਾਜ਼ ਜੱਗਾ ਬਾਕਸਰ 

ਸੁਨਾਮ ਊਧਮ ਸਿੰਘ ਵਾਲਾ ( ਸੰਗਰੂਰ), 30 ਅਗਸਤ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਮੁੱਕੇਬਾਜ਼ੀ ਵਿਚ ਜੱਗਾ ਬਾਕਸਰ ਵਜੋਂ ਜਾਣੇ ਜਾਂਦੇ ਸੁਨਾਮ ਸ਼ਹਿਰ ਦੇ ਨਾਮਵਰ ਕੌਮਾਂਤਰੀ ਮੁੱਕੇਬਾਜ ਜਗਦੇਵ ਸਿੰਘ ਗਰੇਵਾਲ ਦੀ ਅਚਾਨਕ ਹੋਈ...

ਅਜੀਤ ਡੈਸਕ 30-08-2026

ਸੁਨਾਮ ਊਧਮ ਸਿੰਘ ਵਾਲਾ ( ਸੰਗਰੂਰ), 30 ਅਗਸਤ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਮੁੱਕੇਬਾਜ਼ੀ ਵਿਚ ਜੱਗਾ ਬਾਕਸਰ ਵਜੋਂ ਜਾਣੇ ਜਾਂਦੇ ਸੁਨਾਮ ਸ਼ਹਿਰ ਦੇ ਨਾਮਵਰ ਕੌਮਾਂਤਰੀ ਮੁੱਕੇਬਾਜ ਜਗਦੇਵ ਸਿੰਘ ਗਰੇਵਾਲ ਦੀ ਅਚਾਨਕ ਹੋਈ ਮੌਤ ਦੀ ਖ਼ਬਰ ਸੁਣਕੇ ਖੇਡ ਜਗਤ ਅਤੇ ਸ਼ਹਿਰ ਵਾਸੀਆਂ ਵਿਚ ਸੋਗ ਦੀ ਲਹਿਰ ਹੈ।ਜ਼ਿਕਰਯੋਗ ਹੈ ਕਿ ਜੱਗਾ ਬਾਕਸਰ ਨੇ ਪਾਕਿਸਤਾਨ ਵਿਖੇ ਹੋਏ ਕਾਇਦੇ ਆਜ਼ਮ ਕੌਮਾਂਤਰੀ ਮੁੱਕੇਬਾਜੀ ਮੁਕਾਬਲੇ ਵਿਚ ਪਾਕਿ ਦੇ ਇਕ ਉੱਘੇ ਮੁੱਕੇਬਾਜ ਨੂੰ ਹਰਾਕੇ ਗੋਲਡ ਮੈਡਲ ਜਿੱਤਿਆ।ਜੱਗਾ ਬਾਕਸਰ ਨੇ ਇੰਡੀਅਨ ਰੇਲਵੇ ਵਿਚ ਸੀਟੀਸੀ ਵਜੋਂ ਭਰਤੀ ਹੋਕੇ ਆਲ ਇੰਡੀਆ ਰੇਲਵੇ ਬਾਕਸਿੰਗ ਮੁਕਾਬਲਿਆਂ ਵਿਚ ਵੀ ਲੰਬੇ ਸਮੇਂ ਤੱਕ ਝੰਡੀ ਗੱਡੀ ਰੱਖੀ।ਇਸ ਦੇ ਨਾਲ ਹੀ ਅਨੇਕਾਂ ਨੌਜਵਾਨਾਂ ਨੂੰ ਮੁੱਕੇਬਾਜ਼ੀ ਦੀ ਸਿਖਲਾਈ ਦੇ ਕੇ ਜੇਤੂ ਬਣਾਇਆ। ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ ਉਰਫ਼ ਜੱਗਾ ਬਾਕਸਰ ਦੇ ਅਕਾਲ ਚਲਾਣੇ 'ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰ ਕਲ੍ਹਾਂ,ਸ਼੍ਰੋ ਅ ਦ ਬਾਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ,ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ,ਨਗਰ ਕੌਂਸਲ ਸੁਨਾਮ ਦੇ ਸਾਬਕਾ ਪ੍ਰਧਾਨ ਨਿਸ਼ਾਨ ਸਿੰਘ ਟੋਨੀ,ਚੇਅਰਮੈਨ ਪਿ੍ਤਪਾਲ ਸਿੰਘ ਹਾਂਡਾ,ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਪਿਛਲੀ ਖ਼ਬਰ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਸਮਝੌਤਿਆਂ ਦਾ ਆਦਾਨ-ਪ੍ਰਦਾਨ ਅਗਲੀ ਖ਼ਬਰ ਮਹਾਨਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਨੂੰ 165ਵੇਂ ਜਨਮ ਦਿਨ ਮੌਕੇ ਕੀਤਾ ਗਿਆ ਯਾਦ