ਅਗਰਵਾਲ ਸਭਾ ਵਲੋਂ ਨਗਰ ਕੌਂਸਲ ਪ੍ਰਧਾਨ ਕਰਨ ਗਿੱਲ ਅਤੇ ਉਪ ਪ੍ਰਧਾਨ ਹਰਦੀਪ ਸਿੰਘ ਹੈਪੀ ਦਾ ਸਨਮਾਨ
ਤਲਵੰਡੀ ਭਾਈ, 29 ਅਗਸਤ (ਕੁਲਜਿੰਦਰ ਸਿੰਘ ਗਿੱਲ)-ਅਗਰਵਾਲ ਸਭਾ ਤਲਵੰਡੀ ਭਾਈ ਵਲੋਂ ਨਗਰ ਕੌਂਸਲ ਤਲਵੰਡੀ ਭਾਈ ਦੇ ਪ੍ਰਧਾਨ ਕਰਨਜੋਤ ਸਿੰਘ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਹੈਪੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਪ੍ਰਧਾਨ ਕਰਨਜੋਤ ਸਿੰਘ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਹੈਪੀ ਦੇ ਆਧਾਰਿਤ ਟੀਮ ਨੇ ਲੰਬੇ ਸਮੇਂ ਤੋਂ ਹੱਡਾ ਰੋੜੀ ਦੀ ਬਦਬੂ ਦਾ ਪ੍ਰਕੋਪ ਝੱਲਦੇ ਆ ਰਹੇ ਸ਼ਹਿਰ ਵਾਸੀਆਂ ਨੂੰ ਰਾਹਤ ਦਿਵਾਈ ਹੈ।
ਅਜੀਤ ਡੈਸਕ
30-08-2026