04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਹੇਮਕੁੰਟ ਸਕੂਲ ਦੇ ਐੱਨ. ਸੀ. ਸੀ. ਕੈਡਿਟਸ ਨੇ 'ਓਪਰੇਸ਼ਨ ਸਿੰਧੂਰ ਦਿਵਸ' ਮਨਾਇਆ

ਅਜੀਤ ਡੈਸਕ 09-05-2026
ਜ਼ੀਰਾ, 8 ਮਈ (ਰਜਨੀਸ਼ ਕਥੂਰੀਆ)- ਸ਼੍ਰੀ ਹੇਮਕੁੰਟ ਸੀਨੀਅਰ ਸਕੈਂਡਰੀ ਸਕੂਲ ਕੋਟ ਈਸੇ ਖਾਂ ਦੇ ਐੱਨ.ਸੀ.ਸੀ.ਕੈਡਿਟਸ ਵਲੋਂ ਓਪਰੇਸ਼ਨ ਸਿੰਦੂਰ ਦਿਵਸ ਮਨਾਇਆ ਗਿਆ | ਇਹ ਦਿਵਸ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦੇਸ਼ ਦੀ ਸੁਰੱਖਿਆ, ਫ਼ੌਜ ਦੀ ਬਹਾਦਰੀ ਅਤੇ ਰਾਸ਼ਟਰੀ ਏਕਤਾ ਬਾਰੇ ਜਾਣੂ ਕਰਵਾਉਣਾ ਸੀ | ਇਸ ਮੌਕੇ ਐੱਨ.ਸੀ.ਸੀ. ਅਫ਼ਸਰ ਨਾਇਕ ਅੰਕੁਸ਼ ਕੁਮਾਰ ਵਲੋਂ ਕੈਡਿਟਸ ਨੂੰ ਓਪਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਓਪਰੇਸ਼ਨ ਦੇਸ਼ ਦੀ ਸੁਰੱਖਿਆ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਹੈ, ਜਿਸ ਵਿਚ ਐੱਨ. ਸੀ. ਸੀ. ਕੈਡਿਟਸ ਨੇ ਵੀ ਅਨੁਸ਼ਾਸਨ ਅਤੇ ਦੇਸ਼ ਪ੍ਰੇਮ ਦੀ ਮਿਸਾਲ ਪੇਸ਼ ਕੀਤੀ | ਇਸ ਦੌਰਾਨ ਕੈਡਿਟਸ ਵਲੋਂ ਦੇਸ਼ ਭਗਤੀ ਨਾਲ ਸਬੰਧਿਤ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੂੰ ਓਪਰੇਸ਼ਨ ਸਿੰਦੂਰ ਨਾਲ ਸਬੰਧਿਤ ਇੱਕ ਪ੍ਰੇਰਣਾਦਾਇਕ ਫ਼ਿਲਮ ਵੀ ਵਿਖਾਈ ਗਈ | ਜਿਸ ਰਾਹੀ ਉਨ੍ਹਾਂ ਨੂੰ ਫ਼ੌਜ ਦੀ ਬਹਾਦਰੀ, ਤਿਆਗ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਬਾਰੇ ਜਾਣਨ ਦਾ ਮੌਕਾ ਮਿਲਿਆ | ਏ. ਐੱਨ. ਓ. ਸਿਮਰਨਜੀਤ ਕੌਰ ਤੇ ਮੈਡਮ ਗੀਤਾ ਦੀ ਦੇਖ-ਰੇਖ ਹੇਠ ਕੈਡਿਟਸ ਨੇ ਇਸ ਗਤੀਵਿਧੀ ਵਿਚ ਬਹੁਤ ਹੀ ਉਤਸ਼ਾਹ ਪੂਰਵਕ ਭਾਗ ਲਿਆ | ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮ. ਡੀ. ਰਣਜੀਤ ਕੌਰ ਸੰਧੂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਐੱਨ.ਸੀ.ਸੀ., ਕੈਡਿਟਸ ਵਿਚ ਅਨੁਸ਼ਾਸਨ ਅਤੇ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕਰਦੀ ਹੈ | ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕਰਦੇ ਹਨ | ਪਿ੍ੰਸੀਪਲ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਤਰੱਕੀ ਅਤੇ ਸੁਰੱਖਿਆ ਲਈ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ |
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਵਿਧਾਇਕ ਭੁੱਲਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਤੀਜੇ ਦਿਨ 'ਚ ਦਾਖ਼ਲ, ਕਸਬੇ 'ਚ ਲੱਗੇ ਕੂੜੇ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।