03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮਯੰਕ ਫਾਊਾਡੇਸ਼ਨ ਵਲੋਂ ਸੜਕ ਸੁਰੱਖਿਆ ਮਹੀਨੇ ਤਹਿਤ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ ਜਾਰੀ

ਅਜੀਤ ਡੈਸਕ 30-01-2026
ਫ਼ਿਰੋਜ਼ਪੁਰ, 29 ਜਨਵਰੀ (ਰਾਕੇਸ਼ ਚਾਵਲਾ)-ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਸੰਬੰਧ 'ਚ ਮਯੰਕ ਫਾਊਾਡੇਸ਼ਨ ਵਲੋਂ ਫ਼ਿਰੋਜ਼ਪੁਰ ਵਿਚ ਲਗਾਤਾਰ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ | ਇਸੇ ਤਹਿਤ ਫਾਊਾਡੇਸ਼ਨ ਵਲੋਂ ਸੈਨਾ ਦੇ ਪਰਿਵਾਰਾਂ ਤੇ ਸਕੂਲੀ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ | ਸ਼ਹੀਦ ਭਗਤ ਸਿੰਘ ਐਨਕਲੇਵ ਵਿਖੇ ਆਯੋਜਿਤ ਇਕ ਸਮਾਗਮ 'ਚ ਲਗਪਗ 250 ਫ਼ੌਜੀ ਪਰਿਵਾਰਾਂ ਨੇ ਹਿੱਸਾ ਲਿਆ | ਫਾਊਾਡੇਸ਼ਨ ਦੇ ਅਹੁਦੇਦਾਰਾਂ ਨੇ ਪੀ. ਪੀ. ਟੀ. ਰਾਹੀਂ ਟ੍ਰੈਫ਼ਿਕ ਚਿੰਨ੍ਹਾਂ ਦੀ ਮਹੱਤਤਾ ਸਮਝਾਈ ਤੇ ਵਿਦੇਸ਼ੀ ਸੜਕ ਸੁਰੱਖਿਆ ਮਾਡਲਾਂ ਬਾਰੇ ਅਨੁਭਵ ਸਾਂਝੇ ਕੀਤੇ | ਦੀਪਕ ਸ਼ਰਮਾ ਤੇ ਲਖਵੀਰ ਸਿੰਘ ਨੇ ਸੜਕੀ ਹਾਦਸਿਆਂ ਦੇ ਅੰਕੜਿਆਂ 'ਤੇ ਚਰਚਾ ਕਰਦਿਆਂ ਲੋਕਾਂ ਨੂੰ ਆਪਣੀਆਂ ਗ਼ਲਤੀਆਂ ਸੁਧਾਰਨ ਦੀ ਅਪੀਲ ਕੀਤੀ | ਇਸ ਮੌਕੇ ਫ਼ੌਜੀ ਪਰਿਵਾਰਾਂ ਨੇ ਨਿਯਮਾਂ ਦੀ ਪਾਲਨਾ ਕਰਨ ਦਾ ਸੰਕਲਪ ਲਿਆ | ਇਸੇ ਲੜੀ ਤਹਿਤ ਡੀ. ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਕ੍ਰਾਂਤੀ ਕਲਾ ਮੰਚ ਦੇ ਸਹਿਯੋਗ ਨਾਲ ਇਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਖੇਡਿਆ | ਨਾਟਕ ਰਾਹੀਂ ਕਲਾਕਾਰਾਂ ਨੇ ਕਿਹਾ ਕਿ ਹੈਲਮਟ ਤੇ ਸੀਟ ਬੈਲਟ ਦੀ ਲਾਜ਼ਮੀ ਵਰਤੋਂ, ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨਾ, ਤੇਜ਼ ਰਫ਼ਤਾਰ ਦੇ ਖ਼ਤਰੇ | ਫਾਊਾਡੇਸ਼ਨ ਦੇ ਸਕੱਤਰ ਰਾਜੀਵ ਸੇਤੀਆ ਨੇ ਕਿਹਾ ਕਿ ਪਿਛਲੇ 8 ਸਾਲਾਂ ਤੋਂ ਸੰਸਥਾ ਦਾ ਇਕੋ-ਇਕ ਉਦੇਸ਼ ਸੜਕ ਹਾਦਸਿਆਂ ਵਿਚ ਕਮੀ ਲਿਆ ਕੇ ਕੀਮਤੀ ਜਾਨਾਂ ਬਚਾਉਣਾ ਹੈ | ਸਕੂਲ ਪ੍ਰਬੰਧਕਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ |
ਪਿਛਲੀ ਖ਼ਬਰ 'ਪੁਸਤਕ ਦਾਨ ਮਹਾਂ ਦਾਨ' ਮੁਹਿੰਮ ਤਹਿਤ ਪ੍ਰੋ. ਜਸਪਾਲ ਘਈ ਵਲੋਂ 250 ਪੁਸਤਕਾਂ ਦਾਨ ਅਗਲੀ ਖ਼ਬਰ ਵਣ ਪਾਲ ਸਰਕਲ ਦਫ਼ਤਰ ਦੇ ਸੀਨੀਅਰ ਸਟੈਨੋਗ੍ਰਾਫ਼ਰ ਸਵਿਤਾ ਢੀਂਗੜਾ ਦਾ ਸੇਵਾ ਮੁਕਤੀ ਮੌਕੇ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।