03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਵਣ ਪਾਲ ਸਰਕਲ ਦਫ਼ਤਰ ਦੇ ਸੀਨੀਅਰ ਸਟੈਨੋਗ੍ਰਾਫ਼ਰ ਸਵਿਤਾ ਢੀਂਗੜਾ ਦਾ ਸੇਵਾ ਮੁਕਤੀ ਮੌਕੇ ਵਿਸ਼ੇਸ਼ ਸਨਮਾਨ

ਅਜੀਤ ਡੈਸਕ 30-01-2026
ਫ਼ਿਰੋਜ਼ਪੁਰ, 29 ਜਨਵਰੀ (ਗੁਰਿੰਦਰ ਸਿੰਘ)-ਵਣ ਪਾਲ ਦਫ਼ਤਰ ਫ਼ਿਰੋਜ਼ਪੁਰ ਵਿਖੇ ਸੀਨੀਅਰ ਗਰੇਡ ਸਟੈਨੋਗ੍ਰਾਫ਼ਰ ਸੇਵਾਵਾਂ ਨਿਭਾਅ ਰਹੇ ਸਵਿਤਾ ਢੀਂਗੜਾ ਦਾ ਸੇਵਾ ਮੁਕਤੀ ਸਮਾਗਮ ਸਰਕਲ ਦਫ਼ਤਰ ਮੋਗਾ ਰੋਡ ਫ਼ਿਰੋਜ਼ਪੁਰ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ, ਜਿਸ 'ਚ ਵਣ ਪਾਲ ਵਿਸ਼ਾਲ ਚੌਹਾਨ, ਮਨਜੀਤ ਸਿੰਘ ਡਿਪਟੀ ਡਾਇਰੈਕਟਰ, ਜਸਵੀਰ ਕੌਰ ਪ੍ਰਬੰਧਕੀ ਅਫ਼ਸਰ, ਰਣਜੀਤ ਸੁਪਰਡੈਂਟ, ਸਵਿਤਾ ਢੀਂਗੜਾ ਦੇ ਰਿਸ਼ਤੇਦਾਰ, ਵਣ ਮੰਡਲ ਜੰਗਲੀ ਜੀਵ ਦੇ ਮੁਲਾਜ਼ਮ ਅਤੇ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੋਹਿੰਦਰ ਸਿੰਘ ਧਾਲੀਵਾਲ ਸ਼ਾਮਿਲ ਹੋਏ | ਵੱਖ-ਵੱਖ ਬੁਲਾਰਿਆਂ ਨੇ ਸਵਿਤਾ ਢੀਂਗੜਾ ਦੀ ਵਿਭਾਗ 'ਚ ਨੌਕਰੀ ਦੌਰਾਨ ਦੀ ਕਾਰਜਕੁਸ਼ਲਤਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਬਾਰੇ ਵਿਚਾਰ ਸਾਂਝੇ ਕੀਤੇ | ਇਸ ਸਮੇਂ ਦਫ਼ਤਰ ਵਣ ਪਾਲ ਫ਼ਿਰੋਜ਼ਪੁਰ ਸਰਕਲ ਜੰਗਲੀ ਜੀਵ ਮੰਡਲ ਫ਼ਿਰੋਜ਼ਪੁਰ, ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਪਰਿਵਾਰ ਵਲੋਂ ਸਵਿਤਾ ਢੀਂਗੜਾ ਨੂੰ ਸਨਮਾਨ ਚਿੰਨ੍ਹ ਤੇ ਤੋਹਫ਼ੇ ਭੇਟ ਕੀਤੇ ਗਏ | ਇਸ ਮੌਕੇ ਸਪਨਾ ਅੰਕੜਾ ਸਹਾਇਕ ਸਪਨਾ ਤੇ ਵਣ ਪਾਲ ਫ਼ਿਰੋਜ਼ਪੁਰ ਸਰਕਲ ਵਿਸ਼ਾਲ ਚੌਹਾਨ ਨੇ ਸੇਵਾ ਮੁਕਤ ਹੋ ਰਹੇ ਸਵਿਤਾ ਢੀਂਗੜਾ ਦੇ ਬਣਦੇ ਸੇਵਾ ਲਾਭ ਜਲਦੀ ਦੇਣ ਦਾ ਵਾਅਦਾ ਕੀਤਾ | ਸਟੇਜ ਸੈਕਟਰੀ ਦੀ ਭੂਮਿਕਾ ਮਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਨਿਭਾਈ |
ਪਿਛਲੀ ਖ਼ਬਰ ਮਯੰਕ ਫਾਊਾਡੇਸ਼ਨ ਵਲੋਂ ਸੜਕ ਸੁਰੱਖਿਆ ਮਹੀਨੇ ਤਹਿਤ ਜਾਗਰੂਕਤਾ ਪ੍ਰੋਗਰਾਮਾਂ ਦੀ ਲੜੀ ਜਾਰੀ ਅਗਲੀ ਖ਼ਬਰ ਕਾਂਗਰਸ ਪਾਰਟੀ ਅੰਦਰ ਫ਼ਿਰੋਜ਼ਪੁਰ ਦਿਹਾਤੀ ਹਲਕੇ 'ਚ ਬਣਿਆ ਅਸਥਿਰਤਾ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।