19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਅਮਨਦੀਪ ਹਸਪਤਾਲ ਵਲੋਂ ਬਸੰਤ ਪੰਚਮੀ ਮੌਕੇ ਚਾਈਨਾ ਡੋਰ ਦੇ ਬਾਈਕਾਟ ਦਾ ਸੱਦਾ

ਚਾਈਨਾ ਡੋਰ ਦੇ ਬਾਈਕਾਟ ਦਾ ਸੱਦਾ ਦਿੰਦਿਆਂ ਸ਼ਹਿਰ ਵਾਸੀਆਂ ਨੂੰ ਮੁਫ਼ਤ ਪਤੰਗਾਂ ਤੇ ਡੋਰਾ ਵੰਡਣ ਮੌਕੇ ਐੱਸ. ਪੀ. ਡੀ. ਮਨਜੀਤ ਸਿੰਘ ਨਾਲ ਅਮਨਦੀਪ ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਡਾ. ਅਭਿਸ਼ੇਕ ਅਰੋੜਾ ਤੇ ਹੋਰ | ਤਸਵੀਰ : ਗੁਰਿੰਦਰ ਸਿੰਘ <br/> 23-01-2026
ਫ਼ਿਰੋਜ਼ਪੁਰ, 22 ਜਨਵਰੀ (ਗੁਰਿੰਦਰ ਸਿੰਘ)-ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ (ਫ਼ਿਰੋਜ਼ਪੁਰ) ਦੇ ਸਹਿਯੋਗ ਨਾਲ ਸੁਰੱਖਿਅਤ ਤੇ ਜ਼ਿੰਮੇਵਾਰ ਤਰੀਕੇ ਨਾਲ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਨੂੰ ਉਤਸ਼ਾਹਿਤ ਕਰਨ ਲਈ 'ਮੁਫ਼ਤ ਭਾਰਤੀ ਡੋਰਾ ਤੇ ਪਤੰਗ ਸੇਵਾ' ਨਾਮਕ ਇਕ ਸਮਾਜ ਸੇਵਾ ਪ੍ਰੋਗਰਾਮ ਦਾ ਆਯੋਜਨ ਕੀਤਾ | ਇਸ ਪਹਿਲਕਦਮੀ ਦਾ ਉਦਘਾਟਨ ਮਨਜੀਤ ਸਿੰਘ ਐਸ. ਪੀ. (ਡੀ), ਡਾ. ਅਭਿਸ਼ੇਕ ਅਰੋੜਾ (ਫੈਸਿਲਿਟੀ ਡਾਇਰੈਕਟਰ), ਰਿੰਕੂ ਗਰੋਵਰ ਪ੍ਰਧਾਨ, ਫ਼ਿਰੋਜ਼ਪੁਰ ਨਗਰ ਕੌਂਸਲ ਅਤੇ ਫ਼ਿਰੋਜ਼ਪੁਰ ਦੇ ਵੱਖ-ਵੱਖ ਐਨ. ਜੀ. ਓਜ਼ ਦੇ ਮੈਂਬਰਾਂ ਵਲੋਂ ਕੀਤਾ | ਇਸ ਪਹਿਲਕਦਮੀ ਦਾ ਉਦੇਸ਼ ਤਿਉਹਾਰਾਂ ਦੌਰਾਨ ਪਤੰਗ ਉਡਾਉਣ ਦੀਆਂ ਗਤੀਵਿਧੀਆਂ ਦੌਰਾਨ ਲੋਕਾਂ, ਪੰਛੀਆਂ ਤੇ ਵਾਤਾਵਰਨ ਲਈ ਜੋਖ਼ਮ ਘਟਾਉਣ ਲਈ ਸੁਰੱਖਿਅਤ ਭਾਰਤੀ ਡੋਰਾ ਅਤੇ ਪਤੰਗਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਅਮਨਦੀਪ ਹਸਪਤਾਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ਤਿਉਹਾਰ ਖ਼ੁਸ਼ੀਆਂ ਵੰਡਣ ਲਈ ਹੁੰਦੇ ਹਨ, ਦੁਰਘਟਨਾਵਾਂ ਜਾਂ ਨੁਕਸਾਨ ਲਈ ਨਹੀਂ | ਇਸ ਪਹਿਲਕਦਮੀ ਰਾਹੀਂ ਅਸੀਂ ਸੁਰੱਖਿਅਤ ਪਤੰਗ ਉਡਾਉਣ ਦੇ ਤਰੀਕਿਆਂ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਾਂ ਅਤੇ ਆਪਣੇ ਭਾਈਚਾਰੇ, ਖ਼ਾਸ ਕਰਕੇ ਬੱਚਿਆਂ ਅਤੇ ਪੰਛੀਆਂ ਨੂੰ ਟਾਲਣ ਯੋਗ ਸੱਟਾਂ ਤੋਂ ਬਚਾਉਣਾ ਚਾਹੁੰਦੇ ਹਾਂ | ਉਨ੍ਹਾਂ ਕਿਹਾ ਕਿ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਰੋਕਥਾਮ ਸਿਹਤ ਸੰਭਾਲ ਤੇ ਸਮਾਜਿਕ ਜ਼ਿੰਮੇਵਾਰੀ ਨਾਲ-ਨਾਲ ਚੱਲਦੀਆਂ ਹਨ | ਸਥਾਨਕ ਭਾਈਚਾਰੇ ਨੇ ਇਸ ਸਮਾਗਮ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਦੇਖਭਾਲ, ਹਮਦਰਦੀ ਅਤੇ ਸੁਰੱਖਿਆ ਨਾਲ ਤਿਉਹਾਰ ਮਨਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਸੰਧੂ, ਥਾਣਾ ਸਿਟੀ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਵਿਧਾਇਕ ਰਜਨੀਸ਼ ਦਹੀਆ ਨੇ ਪਿੰਡ ਗਿੱਲ ਦੇ ਖੇਡ ਮੈਦਾਨ ਲਈ ਦਿੱਤਾ 5 ਲੱਖ ਦਾ ਚੈੱਕ ਅਗਲੀ ਖ਼ਬਰ ਪੀ. ਐੱਸ. ਐੱਮ. ਐੱਸ. ਯੂ. ਦੇ ਕਰਮਚਾਰੀ ਅੱਜ ਬਸੰਤ ਪੰਚਮੀ ਨੂੰ ਸਮੂਹਿਕ ਰਾਖਵੀਂ ਛੁੱਟੀ 'ਤੇ ਰਹਿਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।