13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ <br/>

ਅਜੀਤ ਡੈਸਕ 22-05-2026
ਅਹਿਮਦਗੜ੍ਹ, 21 ਮਈ (ਸੁਖਜੀਤ ਸਿੰਘ ਖੇੜਾ) - ਵਿਦਿਆਰਥੀਆਂ ਵਿਚ ਲੀਡਰਸ਼ਿਪ ਅਤੇ ਜਿੰਮੇਦਾਰੀ ਦੀ ਲਗਨ ਪੈਦਾ ਕਰਨ ਲਈ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਫੱਲੇਵਾਲ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ, ਜਿਸ ਵਿਚ ਅਧਿਆਪਕਾਂ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਅਹੁਦੇ ਅਨੁਸਾਰ ਬੈਜ ਲਾਏ ਗਏ | ਕੋਆਰਡੀਨੇਟਰ, ਹਾਊਸ ਇੰਚਾਰਜ, ਸਟਾਫ਼ ਸੈਕਟਰੀ, ਰਿਕਾਰਡ ਮੈਨੇਜਰ ਅਤੇ ਐਕਟੀਵਿਟੀ ਇੰਚਾਰਜਸ ਨੂੰ ਬੈਜ ਦੇ ਕੇ ਉਨ੍ਹਾਂ ਦਾ ਅਹੁਦਾ ਸੌਂਪਿਆ ਗਿਆ | ਬਾਰ੍ਹਵੀਂ ਆਰਟਸ ਦੇ ਵਿਦਿਆਰਥੀ ਅਭਿਤਰਨਪ੍ਰੀਤ ਸਿੰਘ ਨੂੰ ਸਕੂਲ ਕੈਪਟਨ ਦਾ ਅਹੁਦਾ ਦਿੱਤਾ ਗਿਆ | ਜਸ਼ਨਦੀਪ ਸਿੰਘ 12ਵੀਂ ਕਾਮਰਸ ਅਤੇ ਸੰਦੀਪ ਕੌਰ 12ਵੀਂ ਕਾਮਰਸ ਹੈੱਡ ਗਰਲ਼ ਚੁਣੇ ਗਏ, ਇਸ ਦੇ ਨਾਲ ਹੀ ਡਿਪਟੀ ਹੈਡ ਬੁਆਏ 11ਵੀਂ ਕਾਮਰਸ ਦੇ ਵਿਦਿਆਰਥੀ ਹਰਸ਼ਪ੍ਰੀਤ ਸਿੰਘ, ਡਿਪਟੀ ਹੈਡ ਗਰਲ਼ 11ਵੀਂ ਆਰਟਸ ਦੀ ਗੀਤਾਂਜਲੀ ਸ਼ਰਮਾ ਨੂੰ ਚੁਣਿਆ ਗਿਆ | ਸਪੋਰਟਸ ਕੈਪਟਨ ਬਾਰ੍ਹਵੀਂ ਆਰਟਸ ਦੀ ਤਨਮਨਪ੍ਰੀਤ ਕੌਰ ਅਤੇ ਵਾਈਸ ਸਪੋਰਟਸ ਕੈਪਟਨ ਗਿਆਰ੍ਹਵੀਂ ਆਰਟਸ ਦਾ ਰਣਵੀਰ ਸਿੰਘ ਦੀ ਚੋਣ ਵੀ ਕੀਤੀ ਗਈ | ਐਕਟੀਵਿਟੀ ਇੰਚਾਰਜ ਬਾਰ੍ਹਵੀਂ ਕਾਮਰਸ ਜਸਕਿਰਨ ਕੌਰ ਦੀ ਚੋਣ ਵੀ ਕੀਤੀ ਗਈ ਅਤੇ ਬਾਰ੍ਹਵੀਂ ਕਾਮਰਸ ਸਵਲੀਮ ਮਾਨ, ਲੜਕਿਆਂ ਵਿਚੋਂ ਸੋਹਲ ਖੰਗੂੜਾ ਨੂੰ ਡਸਿਪਲਿਨ ਇੰਚਾਰਜ ਬਣਾਇਆ ਗਿਆ | ਬੈਜ ਦੇ ਕੇ ਉਨ੍ਹਾਂ ਦੀਆਂ ਡਿਊਟੀਆਂ ਦੱਸੀਆਂ ਗਈਆਂ | ਸਾਰੇ ਚੁਣੇ ਗਏ ਬੱਚਿਆਂ ਨੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਦੀ ਸਹੁੰ ਚੁੱਕੀ | ਇਨਵੈਸਟੀਚਰ ਸੈਰੇਮਨੀ ਵਿਚ ਆਏ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਵਾਲੀਆਂ, ਐੱਮ. ਡੀ ਗੁਰਮਤਪਾਲ ਸਿੰਘ ਵਾਲੀਆਂ, ਮੈਡਮ ਰਮਨਦੀਪ ਕੌਰ, ਪਿ੍ੰਸੀਪਲ ਦਲਜੀਤ ਕੌਰ ਅÏਲਖ ਅਤੇ ਅਧਿਆਪਕ ਆਦਿ ਸ਼ਾਮਿਲ ਸਨ ਅਤੇ ਵੱਖ-ਵੱਖ ਅਹੁਦਿਆਂ ਲਈ ਚੁਣੇ ਗਏ ਬੱਚਿਆਂ ਅਤੇ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਆਪਣਾ ਕੰਮ ਲਗਨ ਅਤੇ ਇਮਾਨਦਾਰੀ ਨਾਲ ਕਰਨ ਦੀ ਪੇ੍ਰਰਨਾ ਦਿੱਤੀ |

ਪਿਛਲੀ ਖ਼ਬਰ ਕਿਸਾਨ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ ਜਲਦ ਮਿਲੇਗਾ ਨਹਿਰੀ ਪਾਣੀ - ਕਿਸਾਨ ਆਗੂ ਅਗਲੀ ਖ਼ਬਰ ਮਈ ਮਹੀਨੇ 'ਚ 4 ਹੋਰ ਕੈਂਸਰ ਚੈੱਕਅਪ ਅਤੇ ਜਾਗਰੂਕਤਾ ਕੈਂਪ - ਡਾ. ਜਗਜੀਤ ਸਿੰਘ ਧੂਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।