13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮਈ ਮਹੀਨੇ 'ਚ 4 ਹੋਰ ਕੈਂਸਰ ਚੈੱਕਅਪ ਅਤੇ ਜਾਗਰੂਕਤਾ ਕੈਂਪ - ਡਾ. ਜਗਜੀਤ ਸਿੰਘ ਧੂਰੀ <br/>

ਅਜੀਤ ਡੈਸਕ 22-05-2026
ਧੂਰੀ, 21 ਮਈ (ਲਖਵੀਰ ਸਿੰਘ ਧਾਂਦਰਾ) - ਵਰਲਡ ਕੈਂਸਰ ਸੁਸਾਇਟੀ ਵਲੋਂ ਐਸ.ਬੀ.ਆਈ. ਕਾਰਡ ਅਤੇ ਆਪਣਾ ਪੰਜਾਬ ਫਾਊਾਡੇਸ਼ਨ ਦੇ ਸਹਿਯੋਗ ਨਾਲ ਕੈਂਸਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਹੁਣ ਤੱਕ 6 ਕੈਂਪ ਰੋਪੜ, ਲੁਧਿਆਣਾ ਅਤੇ ਮੁਹਾਲੀ ਜ਼ਿਲੇ੍ਹ 'ਚ ਲੱਗ ਚੁੱਕੇ ਹਨ | ਜਾਣਕਾਰੀ ਦਿੰਦੇ ਹੋਏ ਵਰਲਡ ਕੈਂਸਰ ਸੁਸਾਇਟੀ ਦੇ ਪੰਜਾਬ ਚੈਪਟਰ ਦੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਅਪ੍ਰੈਲ ਅਤੇ ਮਈ ਮਹੀਨੇ ਵਿੱਚ 10 ਮੁਫ਼ਤ ਕੈਂਸਰ ਜਾਂਚ ਕੈਂਪ ਲਗਾਏ ਜਾਣੇ ਸਨ, ਜਿਨ੍ਹਾਂ 'ਚੋਂ ਮੁੱਲਾਂਪੁਰ-ਲੁਧਿਆਣਾ, ਲਾਡੀਆਂ ਖੁਰਦ-ਲੁਧਿਆਣਾ, ਰੁੜਕੀ ਹੀਰਾਂ-ਚਮਕੌਰ ਸਾਹਿਬ, ਚੁੰਨੀ ਕਲਾਂ ਅਤੇ ਬਹਿਰਾਮਪੁਰ-ਰੋਪੜ ਵਿਖੇ ਸਫਲਤਾ ਪੂਰਵਕ ਲੱਗ ਚੁੱਕੇ ਹਨ | ਇਸੇ ਲੜੀ 'ਚ ਹੁਣ ਆਉਣ ਵਾਲੇ ਦਿਨਾਂ ਵਿੱਚ 4 ਹੋਰ ਫ੍ਰੀ ਕੈਂਪ ਲਗਾਏ ਜਾਣੇ ਹਨ ਜੋ ਮਿਤੀ 20 ਮਈ ਨੂੰ ਡਾ. ਹੋਮਜ਼ ਅਕੈਡਮੀ ਬਠਿੰਡਾ, 21 ਮਈ ਨੂੰ ਸਿਲਵਰ ਓਕਜ਼ ਸਕੂਲ ਬਠਿੰਡਾ ਵੱਲੋਂ ਰੇਲਵੇ ਇੰਸਟੀਚਿਊਟ ਬਠਿੰਡਾ, 22 ਮਈ ਨੂੰ ਸਰਸਵਤੀ ਕਾਨਵੈਂਟ ਸਕੂਲ ਮੌੜ ਮੰਡੀ-ਬਠਿੰਡਾ ਅਤੇ 23 ਮਈ ਨੂੰ ਐਮ.ਐਂਡ.ਐਮ. ਪਬਲਿਕ ਸਕੂਲ ਨਾਗਰੀ-ਸੰਗਰੂਰ ਵਿਖੇ ਕੈਂਪ ਲੱਗਣ ਜਾ ਰਹੇ ਹਨ | ਵਰਲਡ ਕੈਂਸਰ ਸੁਸਾਇਟੀ ਦੇ ਮਾਲਵਾ ਚੈਪਟਰ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਇਹ ਕੈਂਪ ਤੰਦਰੁਸਤ ਵਿਅਕਤੀਆਂ ਲਈ ਹਨ ਤਾਂ ਜੋ ਉਹ ਸਮੇਂ-ਸਮੇਂ ਆਪਣੀ ਜਾਂਚ ਕਰਵਾ ਸਕਣ |

ਪਿਛਲੀ ਖ਼ਬਰ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ <br/> ਅਗਲੀ ਖ਼ਬਰ ਪ੍ਰਾਇਮਰੀ ਸਕੂਲ ਦੀ ਮੁਖੀ ਦੇ ਦੁਬਾਰਾ ਸਕੂਲ ਜੁਆਇਨ ਕਰਨ 'ਤੇ ਬੱਚਿਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਵਲੋਂ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।