13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਆੜ੍ਹਤੀਆਂ ਨਾਲ ਮੁੱਦੇ ਵਿਚਾਰੇ, ਸੁਣੀਆਂ ਮੁਸ਼ਕਿਲਾਂ- ਚੇਅਰਮੈਨ ਇੰਜੀ. ਹੱਥਨ ਮੰਡੀਆਂ ਵਿੱਚ ਕੰਡਿਆਂ ਦੇ ਤੋਲ ਦੀ ਜਾਂਚ ਕਰਵਾਈ

ਸੰਦੌੜ, 12 ਅਕਤੂਬਰ (ਜਸਵੀਰ ਸਿੰਘ ਜੱਸੀ)-ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਸੰਦੀਪ ਸਿੰਘ ਹੱਥਨ ਵਲੋਂ ਆੜ੍ਹਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਵਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਅਜੀਤ ਡੈਸਕ 13-10-2026
ਸੰਦੌੜ, 12 ਅਕਤੂਬਰ (ਜਸਵੀਰ ਸਿੰਘ ਜੱਸੀ)-ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਸੰਦੀਪ ਸਿੰਘ ਹੱਥਨ ਵਲੋਂ ਆੜ੍ਹਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਵਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਚੇਅਰਮੈਨ ਇੰਜੀ.ਸੰਦੀਪ ਸਿੰਘ ਹੱਥਨ ਨੇ ਮੰਡੀ ਵਿੱਚ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਤੋਲ ਕਰਨ ਵਾਲੇ ਕੰਡਿਆਂ ਦੀ ਸਹੀ ਮਾਤਰਾ ਅਤੇ ਤੋਲ ਦੀ ਜਾਂਚ ਕਰਵਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤੋਲ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣਾਈ ਰੱਖਣੀ ਬੇਹੱਦ ਜ਼ਰੂਰੀ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ। ਇਸ ਮੌਕੇ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਕੇਵਲਜੀਤ ਸਿੰਘ ਧਾਲੀਵਾਲ ਖੁਰਦ, ਆੜ੍ਹਤੀਆ ਜਸਪਾਲ ਸਿੰਘ ਝੁਨੇਰ, ਮੁਨਸ਼ੀ ਹਰਜਿੰਦਰ ਸਿੰਘ ਪੁਲਿਸ ਥਾਣਾ ਸੰਦੌੜ, ਬਾਰਾ ਸਿੰਘ ਖੁਰਦ , ਰਣਜੀਤ ਸਿੰਘ ਧਾਲੀਵਾਲ, ਮਿੰਟੂ ਖੁਰਦ, ਸੁਖਮਿੰਦਰ ਸਿੰਘ ਚੀਮਾ ਮਾਣਕੀ, ਰਮੇਸ਼ ਕੁਮਾਰ, ਜਗਤਾਰ ਸਿੰਘ ਰਾਣੂ, ਗੁਲਜ਼ਾਰ ਸਿੰਘ ਨੰਬਰਦਾਰ ਦੁੱਲਮਾਂ ਸੁਰਿੰਦਰ ਸਿੰਘ ਅਹੁਲੂਵਾਲੀਆ, ਤਜਿੰਦਰ ਸਿੰਘ ਉੱਪਲ, ਜਗਦੀਪ ਸਿੰਘ ਮੰਡੀ ਸੁਪਰਵਾਈਜ਼ਰ, ਲਖਵੀਰ ਸਿੰਘ,ਜਗਦੀਸ਼ ਕੁਮਾਰ ਸਮੇਤ ਕਈ ਮੌਜੂਦ ਸਨ
ਪਿਛਲੀ ਖ਼ਬਰ ਮਾਲਵਾ ਲਿਖਾਰੀ ਸਭਾ ਵਲੋਂ ਸਾਲਾਨਾ ਪੁਰਸਕਾਰਾਂ ਦਾ ਐਲਾਨ ਅਗਲੀ ਖ਼ਬਰ ਡੀ.ਏ. ਅਤੇ ਬਾਕੀ ਮੰਗਾਂ ਦੀ ਪ੍ਰਾਪਤੀ ਲਈ ਤਿੱਖੇ ਸੰਘਰਸ਼ ਜਾਰੀ ਰਹਿਣਗੇ-ਧਨੋਆ, ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।