15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅਤਿ ਦੀ ਗਰਮੀ 'ਚ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਵਫ਼ਦ ਈ.ਓ. ਨੂੰ ਮਿਲਿਆ

ਅਜੀਤ ਡੈਸਕ 22-05-2026
ਸੰਗਰੂਰ, 21 ਮਈ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਮੁਹੱਲਾ ਸੰਤ ਨਗਰ ਦੇ ਨਿਵਾਸੀਆਂ ਦਾ ਇੱਕ ਵਫ਼ਦ ਕਾਰਜਸਾਧਕ ਅਫ਼ਸਰ ਸੰਗਰੂਰ ਸ੍ਰੀ ਅਸ਼ਵਨੀ ਕੁਮਾਰ ਨੂੰ ਮਿਲਿਆ | ਇਸ ਵਫ਼ਦ ਦੀ ਅਗਵਾਈ ਇਸ ਵਾਰਡ ਦੇ ਕੌਂਸਲਰ ਜਯੋਤੀ ਗਾਬਾ ਨੇ ਕੀਤੀ ਪੀਣ ਵਾਲੇ ਪਾਣੀ ਦਾ ਮੁੱਦਾ ਉਠਾਉਂਦਿਆਂ ਜਯੋਤੀ ਗਾਬਾ ਨੇ ਕਿਹਾ ਕਿ ਪਾਣੀ ਸਮੇਂ ਸਿਰ ਅਤੇ ਲੋੜ ਮੁਤਾਬਕ ਨਾ ਆਉਣ ਕਾਰਨ ਅਤਿ ਦੀ ਗਰਮੀ ਵਿੱਚ ਲੋਕਾਂ ਦਾ ਜੀਵਨ ਦੁਸ਼ਵਾਰ ਬਣਿਆ ਹੋਇਆ ਹੈ | ਪਹਿਲਾ ਵੀ ਕਈ ਵਾਰ ਇਹ ਮੁੱਦਾ ਪ੍ਰਸ਼ਾਸਨਿਕ ਅਧਿਕਾਰੀ ਦੇ ਧਿਆਨ ਵਿੱਚ ਲਿਆਉਣ ਦੀ ਗੱਲ ਕਰਦਿਆਂ ਗਾਬਾ ਨੇ ਕਿਹਾ ਕਿ ਗੁਰਦੁਆਰਾ ਅਕਾਲਸਰ ਸਾਹਿਬ ਨਜ਼ਦੀਕ ਨਵਾਂ ਟਿਊਬਵੈੱਲ ਜੋ ਮਨਜ਼ੂਰ ਕਰਵਾਇਆ ਹੋਇਆ ਹੈ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਪਾਣੀ ਦੀ ਸਮੱਸਿਆਵਾਂ ਦੂਰ ਹੋ ਸਕੇ | ਜਯੋਤੀ ਗਾਬਾ ਅਨੁਸਾਰ ਉਨ੍ਹਾਂ ਕੌਂਸਲਰ ਬਣਨ ਉਪਰੰਤ ਬੜੀ ਮਸ਼ੱਕਤ ਨਾਲ ਟਿਊਬਵੈੱਲ ਮਨਜ਼ੂਰ ਕਰਵਾਇਆ ਸੀ ਪਰ ਅਜੇ ਤੱਕ ਇਸ ਦੇ ਨਾ ਚੱਲਣ ਕਾਰਨ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ | ਇਸ ਤੋਂ ਇਲਾਵਾ ਉਨ੍ਹਾਂ ਕਾਰਜ-ਸਾਧਕ ਅਫ਼ਸਰ ਤੋਂ ਮੰਗ ਕੀਤੀ ਕਿ ਸਾਰੇ ਟਿਊਬਵੈੱਲ ਓਪਰੇਟਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਟਿਊਬਵੈੱਲ ਸਹੀ ਸਮੇਂ ਉੱਤੇ ਚਲਾਏ ਜਾਣ ਤਾਂ ਜੋ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਸੁਚਾਰੂ ਢੰਗ ਨਾਲ ਹੋ ਸਕੇ | ਇਸ ਮੌਕੇ ਵਫ਼ਦ ਵਿੱਚ ਬਬਲੂ ਧੀਮਾਨ, ਰਮਨ ਸਿੰਘ, ਸੰਤੋਸ਼ ਰਾਣੀ, ਰਘਵੀਰ ਸਿੰਘ, ਬਿਕਰਮਜੀਤ ਹੈਪੀ ਧੀਮਾਨ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਸੁਰੱਖਿਅਤ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਵਲੋਂ ਹੋਣਹਾਰ ਵਿਦਿਆਰਥਣ ਹਰਲੀਨ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।