15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੰਜਾਬ ਬੰਦ ਦੌਰਾਨ ਪਿੰਡ ਭੀਲੋਵਾਲ ਦਾ ਮੇਨ ਰੋਡ ਸੱਚਰ ਦੀ ਅਗਵਾਈ 'ਚ ਧਰਨਾ ਲਾ ਕੇ ਜਾਮ ਕੀਤਾ

ਟਾਹਲੀ ਸਾਹਿਬ,15 ਅਕਤੂਬਰ (ਵਿਨੋਦ ਭੀਲੋਵਾਲ)-ਮਾਨਸਾ ਵਿਖੇ ਸੋਸ਼ਲ ਵਰਕਰ ਪਰਵਿੰਦਰ ਸਿੰਘ ਚੋਟਾ ਦੇ ਕਤਲ ਹੋ ਜਾਣ ਤੇ ਵੱਖ- ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਤੇ ਅੱਜ ਮਹਿਤਾ ਰੋਡ ਤੋ ਨਿਕਲਦੀ ਬਟਾਲਾ ਸ਼ਹਿਰ ਨੂੰ ਜਾਦਾ ਮੇਨ ਰੋਡ ਪਿੰਡ ਭੀਲੋਵਾਲ ਮੁਕੰਮਲ ਤੌਰ ਤੇ ਕਾਂਗਰਸ ਪਾਰਟੀ ਦੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਰਾਜੂ ਭੀਲੋਵਾਲ ਦੀ ਅਗਵਾਈ ਵਿਚ ਬੰਦ ਕੀਤਾ,

ਅਜੀਤ ਡੈਸਕ 15-10-2026

ਟਾਹਲੀ ਸਾਹਿਬ,15 ਅਕਤੂਬਰ (ਵਿਨੋਦ ਭੀਲੋਵਾਲ)-ਮਾਨਸਾ ਵਿਖੇ ਸੋਸ਼ਲ ਵਰਕਰ ਪਰਵਿੰਦਰ ਸਿੰਘ ਚੋਟਾ ਦੇ ਕਤਲ ਹੋ ਜਾਣ ਤੇ ਵੱਖ- ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਤੇ ਅੱਜ ਮਹਿਤਾ ਰੋਡ ਤੋ ਨਿਕਲਦੀ ਬਟਾਲਾ ਸ਼ਹਿਰ ਨੂੰ ਜਾਦਾ ਮੇਨ ਰੋਡ ਪਿੰਡ ਭੀਲੋਵਾਲ ਮੁਕੰਮਲ ਤੌਰ ਤੇ ਕਾਂਗਰਸ ਪਾਰਟੀ ਦੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਰਾਜੂ ਭੀਲੋਵਾਲ ਦੀ ਅਗਵਾਈ ਵਿਚ ਬੰਦ ਕੀਤਾ, ਜਿਸ ਵਿਚ ਸੈਂਕੜੇ ਕਾਰਕੂਨਾਂ ਤੋ ਇਲਾਵਾ ਕਾਂਗਰਸ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਵੀ ਵਿਸ਼ੇਸ਼ ਤੌਰ ਤੇ ਧਰਨੇ ਵਿਚ ਸ਼ਾਮਿਲ ਹੋਏ। ਜਿਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੱਚਰ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਪੰਜਾਬ ਦੇ ਲੋਕਾਂ ਲਈ ਨਸ਼ੇ ਦੇ ਖਿਲਾਫ ਲੜਦਾ ਹੋਇਆ ਸ਼ਹੀਦ ਹੋ ਗਿਆ ਹੈ। ਜਿਸ ਨੇ ਉਸ ਸ਼ਹਾਦਤ ਦਿੱਤੀ ਹੈ, ਜਿਸ ਨੂੰ ਰਹਿੰਦੀ ਦੁਨੀਆਂ ਤੱਕ ਲੋਕ ਹਮੇਸ਼ਾ ਯਾਦ ਰੱਖਣਗੇ, ਉਨਾਂ ਨੇ ਕਿਹਾ ਕਿ ਝੋਟੇ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਅੱਜ ਪੰਜਾਬ ਦੇ ਲੋਕ ਸੜਕਾਂ ਤੇ ਬੈਠ ਗਏ ਹਨ ਅਤੇ ਪੂਰਨ ਤੌਰ ਤੇ ਸਮਰਥਨ ਦਿੱਤਾ ਹੈ।ਇਸ ਮੌਕੇ ਤੇ ਜਸਪਾਲ ਸਿੰਘ ਨੰਬਰਦਾਰ,ਰਵਿੰਦਰ ਸਿੰਘ ਮੈਂਬਰ, ਸੁਲੱਖਣ ਸਿੰਘ ਕੱਥੂਨੰਗਲ,ਗੁਰਜੀਤ ਸਿੰਘ ਮੈਂਬਰ, ਕਾਬਲ ਸਿੰਘ, ਡਾ ਸੁਖਵਿੰਦਰ ਸਿੰਘ ਰੰਧਾਵਾ ਕੱਥੂਨੰਗਲ, ਮਲਕੀਤ ਸਿੰਘ ਮੈਂਬਰ, ਜੈਮਲ ਸਿੰਘ ਨੰਬਰਦਾਰ,ਦਿਲਬਾਗ ਸਿੰਘ ਫੌਜੀ, ਪਰਮਜੀਤ ਸਿੰਘ, ਮਨਜਿੰਦਰ ਸਿੰਘ, ਪ੍ਰੇਮ ਸਿੰਘ,ਮੰਗਤ ਸਿੰਘ, ਬਾਬਾ ਸੁਖਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਦੇ ਵਿਚ ਪਿੰਡ ਦੇ ਨੌਜਵਾਨ ਧਰਨੇ ਵਿਚ ਸ਼ਾਮਿਲ ਸਨ।

ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਡੇਹਲੋਂ ਸਮੇਤ ਇਲਾਕੇ ਅੰਦਰ ਬੰਦ ਨੂੰ ਪੂਰਨ ਸਮਰਥਨ ਅਗਲੀ ਖ਼ਬਰ ਨਿਹਾਲ ਸਿੰਘ ਵਾਲਾ 'ਚ ਲੱਗਿਆ ਰੋਸ ਧਰਨਾ