15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਖੇਡਾਂ ਦੇ ਵਿਕਾਸ ਲਈ ਭਾਜਪਾ ਵਚਨਬੱਧ, ਪੰਜਾਬ ਦੇ ਨੌਜਵਾਨਾਂ ਨੂੰ ਮਿਲਣਗੇ ਨਵੇਂ ਮੌਕੇ- ਕਰਮ ਲਹਿਲ

ਅਜੀਤ ਡੈਸਕ 22-05-2026
ਸੰਗਰੂਰ, 21 ਮਈ (ਦਮਨਜੀਤ ਸਿੰਘ) - ਪੰਜਾਬ 'ਚ ਖੇਡਾਂ ਦੇ ਵਿਕਾਸ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਭਾਰਤੀ ਜਨਤਾ ਪਾਰਟੀ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਕੇਂਦਰ ਸਰਕਾਰ ਦੀਆਂ 'ਖੇਲੋ੍ਹ ਇੰਡੀਆ', 'ਫਿਟ ਇੰਡੀਆ ਮੂਵਮੈਂਟ' ਅਤੇ 'ਟਾਰਗੈਟ ਉਲੰਪਿਕ ਪੋਡਿਅਮ ਸਕੀਮ' ਵਰਗੀਆਂ ਯੋਜਨਾਵਾਂ ਰਾਹੀਂ ਦੇਸ਼ ਦੇ ਖਿਡਾਰੀਆਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਅਤੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ | ਇਨ੍ਹਾਂ ਯੋਜਨਾਵਾਂ ਦਾ ਲਾਭ ਪੰਜਾਬ ਦੇ ਖਿਡਾਰੀਆਂ ਨੂੰ ਵੀ ਵੱਡੇ ਪੱਧਰ 'ਤੇ ਮਿਲ ਰਿਹਾ ਹੈ | ਪੰਜਾਬ ਹਮੇਸ਼ਾ ਤੋਂ ਹਾਕੀ, ਕਬੱਡੀ, ਅਥਲੈਟਿਕਸ ਅਤੇ ਕੁਸ਼ਤੀ ਵਰਗੀਆਂ ਖੇਡਾਂ ਵਿੱਚ ਅੱਗੇ ਰਿਹਾ ਹੈ | ਭਾਜਪਾ ਦਾ ਮੰਨਣਾ ਹੈ ਕਿ ਜੇ ਪਿੰਡ ਪੱਧਰ 'ਤੇ ਖੇਡ ਮੈਦਾਨਾਂ, ਕੋਚਿੰਗ ਸੈਂਟਰਾਂ ਅਤੇ ਆਧੁਨਿਕ ਖੇਡ ਸਹੂਲਤਾਂ ਦਾ ਵਿਸਥਾਰ ਕੀਤਾ ਜਾਵੇ ਤਾਂ ਪੰਜਾਬ ਦੇ ਨੌਜਵਾਨ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰ ਸਕਦੇ ਹਨ | ਇਸ ਦੇ ਨਾਲ ਹੀ ਖੇਡਾਂ ਨੂੰ ਉਤਸ਼ਾਹਿਤ ਕਰ ਕੇ ਨੌਜਵਾਨਾਂ ਨੂੰ ਨਸ਼ੇ ਵਰਗੀ ਸਮਾਜਿਕ ਬੁਰਾਈ ਤੋਂ ਬਚਾਇਆ ਜਾ ਸਕਦਾ ਹੈ | ਭਾਜਪਾ ਸੂਬਾ ਸਪੋਰਟਸ ਸੈੱਲ ਦੇ ਇੰਚਾਰਜ ਕਰਮ ਲਹਿਲ ਨੇ ਕਿਹਾ ਹੈ ਕਿ ਭਾਜਪਾ ਦੀ ਸੋਚ ਸਿਰਫ਼ ਚੋਣ ਵਾਅਦਿਆਂ ਤੱਕ ਸੀਮਿਤ ਨਹੀਂ, ਸਗੋਂ ਖੇਡਾਂ ਨੂੰ ਰਾਸ਼ਟਰੀ ਵਿਕਾਸ ਦਾ ਅਹਿਮ ਹਿੱਸਾ ਮੰਨਦੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਖੇਡਾਂ ਨੂੰ ਨਵੀਂ ਪਛਾਣ ਮਿਲੀ ਹੈ |
ਪਿਛਲੀ ਖ਼ਬਰ ਆਪਣੀ ਹੀ ਬੈਂਕ ਨਾਲ ਢਾਈ ਕਰੋੜ ਦੀ ਠੱਗੀ ਮਾਰਨ ਸੰਬੰਧੀ ਸੰਗਰੂਰ ਪੁਲਿਸ ਜਾਂਚ 'ਚ ਜੁਟੀ ਥਾਣੇ ਵਿਚ ਮੈਨੇਜਰ ਦੀ ਗੰੁਮਸ਼ੁਦ... ਅਗਲੀ ਖ਼ਬਰ ਸੰਗਰੂਰ 'ਚ ਹੜਤਾਲ ਦੇ ਸੱਦੇ ਦਾ ਬਾਈਕਾਟ ਕਰ ਕੇ ਦੁਕਾਨਾਂ ਰਹੀਆਂ ਆਮ ਵਾਂਗ ਖੁੱਲ੍ਹੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।