15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੰਗਰੂਰ 'ਚ ਹੜਤਾਲ ਦੇ ਸੱਦੇ ਦਾ ਬਾਈਕਾਟ ਕਰ ਕੇ ਦੁਕਾਨਾਂ ਰਹੀਆਂ ਆਮ ਵਾਂਗ ਖੁੱਲ੍ਹੀਆਂ

ਅਜੀਤ ਡੈਸਕ 22-05-2026
ਸੰਗਰੂਰ, 21 ਮਈ (ਧੀਰਜ ਪਸ਼ੌਰੀਆ) - ਆਲ ਇੰਡੀਆ ਆਰਗਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਵਲੋਂ ਦੇਸ਼ ਵਿਆਪੀ ਬੰਦ ਦੇ ਦਿੱਤੇ ਸੱਦੇ ਦਾ ਬਾਈਕਾਟ ਕਰ ਕੇ ਸੰਗਰੂਰ ਸ਼ਹਿਰ ਵਿਚ ਦਰਜਨ ਕੁ ਦੁਕਾਨਾਂ ਨੂੰ ਛੱਡ ਕੇ 200 ਦੇ ਕਰੀਬ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ ਅਤੇ ਮਰੀਜ਼ ਦਵਾਈਆਂ ਖ਼ਰੀਦਦੇ ਰਹੇ | ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਜਨਰਲ ਸਕੱਤਰ ਪੰਕਜ ਗੁਪਤਾ ਅਤੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਅਹੂਜਾ ਬੰਟੀ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਹੜਤਾਲ ਦਾ ਸੱਦਾ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ ਦਿੱਤਾ ਗਿਆ ਸੀ ਜਿਸ ਦਾ ਬਾਈਕਾਟ ਕਰਦਿਆਂ ਸੰਗਰੂਰ ਦੇ ਵਿਚ ਦਵਾਈਆਂ ਦੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ | ਉਨ੍ਹਾਂ ਦਾਅਵਾ ਕੀਤਾ ਕਿ ਸੰਗਰੂਰ ਹੀ ਨਹੀਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਕੈਮਿਸਟਾਂ ਵਲੋਂ ਆਪਣੀਆਂ ਦਵਾਈਆਂ ਦੀਆਂ ਦੁਕਾਨਾਂ ਨੂੰ ਖੁੱਲ੍ਹਾ ਰੱਖਿਆ ਗਿਆ ਤਾਂ ਕਿ ਮਰੀਜ਼ਾਂ ਨੂੰ ਕੋਈ ਦਿੱਕਤ ਨਾ ਆਵੇ | ਇਸ ਮੌਕੇ ਡਾਕਟਰ ਐਲ ਡੀ ਛਾਬੜਾ, ਕਿ੍ਸ਼ਨ ਲਾਲ, ਨਰੇਸ਼ ਜਿੰਦਲ, ਜਤਿੰਦਰ ਬੰਟੀ, ਹੈਪੀ ਗੋਇਲ, ਮਨੋਜ ਕੁਮਾਰ, ਮੋਹਿਤ ਗਰਗ, ਗੌਰਵ ਗਾਬਾ ਅਤੇ ਹੋਰ ਕੈਮਿਸਟ ਮੌਜੂਦ ਸਨ |
ਪਿਛਲੀ ਖ਼ਬਰ ਖੇਡਾਂ ਦੇ ਵਿਕਾਸ ਲਈ ਭਾਜਪਾ ਵਚਨਬੱਧ, ਪੰਜਾਬ ਦੇ ਨੌਜਵਾਨਾਂ ਨੂੰ ਮਿਲਣਗੇ ਨਵੇਂ ਮੌਕੇ- ਕਰਮ ਲਹਿਲ ਅਗਲੀ ਖ਼ਬਰ ਅਮਨ ਅਰੋੜਾ ਨੂੰ ਸਵਾਲ ਕਰਨ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।