15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅਮਨ ਅਰੋੜਾ ਨੂੰ ਸਵਾਲ ਕਰਨ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ

ਅਜੀਤ ਡੈਸਕ 22-05-2026
ਲੌਂਗੋਵਾਲ, 21 ਮਈ (ਵਿਨੋਦ, ਖੰਨਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਅੱਜ ਪਿੰਡ ਲੌਂਗੋਵਾਲ 'ਚ ਚੋਣਾਂ ਦਾ ਪ੍ਰਚਾਰ ਕਰਨ ਲਈ ਆਏ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਸਵਾਲ ਜਵਾਬ ਪੁੱਛਣ ਲਈ ਗੁੱਗਾ ਮਾੜੀ ਲੌਂਗੋਵਾਲ ਵਿਖੇ ਇਕੱਤਰਤਾ ਕੀਤੀ ਗਈ | ਪਰ ਅਮਨ ਅਰੋੜਾ ਦੇ ਆਉਣ 'ਤੇ ਪੁਲਿਸ ਦੀ ਵੱਡੀ ਨਫ਼ਰੀ ਗੁੱਗਾ ਮਾੜੀ ਵਿਖੇ ਕਿਸਾਨਾਂ ਨੂੰ ਰੋਕਣ ਲਈ ਲਾ ਦਿੱਤੀ ਗਈ | ਕਿਸਾਨਾਂ ਦੇ ਰੋਹ ਦੇ ਚਲਦਿਆਂ ਅਮਨ ਅਰੋੜਾ ਨੂੰ ਆਪਣਾ ਪ੍ਰੋਗਰਾਮ ਕਾਹਲੀ ਵਿੱਚ ਨਿਬੇੜ ਕੇ ਜਾਣਾ ਪਿਆ | ਸੂਬਾ ਕਾਰਜਕਾਰੀ ਆਗੂ ਜਸਵਿੰਦਰ ਲੌਂਗੋਵਾਲ ਅਤੇ ਜ਼ਿਲ੍ਹਾ ਕਨਵੀਨਰ ਕੁਲਵਿੰਦਰ ਸੋਨੀ ਨੇ ਕਿਹਾ ਕਿ ਆਪ ਪ੍ਰਧਾਨ ਲੋਕਾਂ ਦੇ ਸੁਆਲਾਂ ਦੇ ਜੁਆਬ ਦੇਣ ਤੋਂ ਇੰਨਾ ਡਰਿਆ ਹੋਇਆ ਹੈ ਕਿ ਕਿਸਾਨ ਭਰਾਵਾਂ ਨੂੰ ਪਿੰਡ ਦੀ ਸੱਥ 'ਚ ਇਕੱਠੇ ਹੋਣ ਤੋਂ ਰੋਕਣ ਲਈ ਪਿੰਡ ਨੂੰ ਪੁਲਿਸ ਛਾਉਣੀ 'ਚ ਤਬਦੀਲ ਕੀਤਾ ਜਾ ਰਿਹਾ ਹੈ | ਇਸ ਦੌਰਾਨ ਕਿਸਾਨਾਂ ਨੇ ਪੂਰੇ ਸ਼ਹਿਰ 'ਚ ਦੀ ਰੋਸ ਮਾਰਚ ਕੀਤਾ ਗਿਆ, ਜੋ ਬਾਜ਼ਾਰ 'ਚੋਂ ਦੀ ਹੁੰਦੇ ਹੋਏ ਡਰੇਨ ਦੇ ਪੁਲ 'ਤੇ ਸੰਪੰਨ ਹੋਇਆ | ਇਸ ਦੇ ਨਾਲ ਹੀ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਪਿੰਡ ਸਤੌਜ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਮੌਕੇ ਕਿਸਾਨਾਂ 'ਤੇ ਕੀਤੇ ਤਸ਼ੱਦਦ ਦੇ ਰੋਸ ਵਜੋਂ ਸੰਗਰੂਰ ਦੇ ਐਸ.ਐਸ.ਪੀ. ਦਫ਼ਤਰ ਵਿਖੇ 25 ਮਈ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਅੱਜ ਦੇ ਰੋਸ ਮੁਜ਼ਾਹਰੇ ਨੂੰ ਅਮਰ ਸਿੰਘ ਲੌਂਗੋਵਾਲ, ਹੈਪੀ ਨਮੋਲ, ਸੰਤ ਰਾਮ ਛਾਜਲੀ, ਹਰਦੇਵ ਸਿੰਘ ਕੁਲਾਰ, ਸੁਖਦੇਵ ਸਿੰਘ, ਦਰਬਾਰਾ ਸਿੰਘ, ਗੁਰਦੀਪ ਸਿੰਘ, ਗੋਬਿੰਦਰ ਸਿੰਘ, ਮਿੱਠੂ ਸਿੰਘ ਤੁੰਗਾਂ, ਬਲਦੇਵ ਸਿੰਘ ਨੇ ਸੰਬੋਧਨ ਕੀਤਾ |
ਪਿਛਲੀ ਖ਼ਬਰ ਸੰਗਰੂਰ 'ਚ ਹੜਤਾਲ ਦੇ ਸੱਦੇ ਦਾ ਬਾਈਕਾਟ ਕਰ ਕੇ ਦੁਕਾਨਾਂ ਰਹੀਆਂ ਆਮ ਵਾਂਗ ਖੁੱਲ੍ਹੀਆਂ ਅਗਲੀ ਖ਼ਬਰ ਗਹੀਰ ਇੰਡਸਟਰੀ ਵਿਖੇ ਅਮਨ ਅਰੋੜਾ ਦਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।