15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗਹੀਰ ਇੰਡਸਟਰੀ ਵਿਖੇ ਅਮਨ ਅਰੋੜਾ ਦਾ ਨਿੱਘਾ ਸਵਾਗਤ

ਅਜੀਤ ਡੈਸਕ 22-05-2026
ਸੁਨਾਮ ਊਧਮ ਸਿੰਘ ਵਾਲਾ, 21 ਮਈ (ਰੁਪਿੰਦਰ ਸਿੰਘ ਸੱਗੂ) - ਗਹੀਰ ਇੰਡਸਟਰਜੀ ਸੁਨਾਮ ਵਿਖੇ ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵਿਸ਼ੇਸ਼ ਤੌਰ 'ਤੇ ਪਹੁੰਚਣ 'ਤੇ ਜਿੱਥੇ ਸਮੂਹ ਗਹੀਰ ਗਰੁੱਪ ਵਲੋਂ ਸ੍ਰੀ ਅਰੋੜਾ ਦਾ ਨਿੱਘਾ ਸਵਾਗਤ ਕੀਤਾ ਗਿਆ, ਉੱਥੇ ਹੀ ਅਮਨ ਅਰੋੜਾ ਨੂੰ ਇੰਡਸਟਰੀਜ਼ ਵਿਭਾਗ ਮਿਲਣ 'ਤੇ ਗਹੀਰ ਗਰੁੱਪ ਦੇ ਚੇਅਰਮੈਨ ਸੁਰਜੀਤ ਸਿੰਘ ਗਹੀਰ ਅਤੇ ਸਮੂਹ ਗਹੀਰ ਸਟਾਫ਼ ਵਲੋਂ ਵਧਾਈ ਵੀ ਦਿੱਤੀ ਗਈ | ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬ 'ਚ ਇੰਡਸਟਰੀਜ਼ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਇੰਡਸਟਰੀਜ਼ ਨਾਲ ਸਬੰਧਿਤ ਵਪਾਰੀਆਂ ਨੂੰ ਕੋਈ ਮੁਸ਼ਕਿਲ ਨਾ ਆ ਸਕੇ | ਉਨ੍ਹਾਂ ਇਸ ਸਮੂਹ ਗਹੀਰ ਪਰਿਵਾਰ ਦਾ ਧੰਨਵਾਦ ਵੀ ਕੀਤਾ ਗਿਆ | ਇਸ ਮੌਕੇ ਸੁਰਜੀਤ ਸਿੰਘ ਗਹੀਰ ਨੇ ਵੀ ਇੰਡਸਟਰੀਜ਼ ਨਾਲ ਸੰਬੰੰਧਿਤ ਆਉਂਦੀਆਂ ਮੁਸ਼ਕਿਲਾਂ ਤੋ ਅਮਨ ਅਰੋੜਾ ਨੂੰ ਜਾਣੂ ਕਰਵਾਇਆ ਗਿਆ | ਇਸ ਮੌਕੇ ਦਰਸ਼ਨ ਸਿੰਘ ਗਹੀਰ, ਮਨਿੰਦਰ ਸਿੰਘ ਗਹੀਰ, ਮਨਦੀਪ ਸਿੰਘ ਗਹੀਰ, ਜਗਜੀਤ ਸਿੰਘ ਗਹੀਰ, ਗੁਰਿੰਦਰ ਸਿੰਘ ਗਹੀਰ, ਮਨਪ੍ਰੀਤ ਬਾਂਸਲ ਅਤੇ ਰਾਜਨ ਸਿੰਗਲਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਅਮਨ ਅਰੋੜਾ ਨੂੰ ਸਵਾਲ ਕਰਨ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ ਅਗਲੀ ਖ਼ਬਰ ਪੰਚਾਇਤ ਵਿਰੋਧੀ ਕਾਰਜ 'ਚ ਦੋਸ਼ੀ ਪਾਏ ਜਾਣ ਵਾਲੇ 5 ਪੰਚ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।