ਮਲੇਰਕੋਟਲਾ, 17 ਮਈ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਬੀਬਾ ਕੁਲਦੀਪ ਕੌਰ ਹਥਨ ਪਤਨੀ ਬਲਬੀਰ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਮਲੇਰਕੋਟਲਾ ਦਾ ਵਾਈਸ ਚੇਅਰਪਰਸਨ ਨਿਯੁਕਤ ਕੀਤੇ ਜਾਣ ਸੰਬੰੰਧੀ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਵੱਖ-ਵੱਖ ਆਗੂਆਂ ਅਤੇ ਸਮਾਜਿਕ ਸੰਗਠਨਾਂ ਵਲੋਂ ਬੀਬਾ ਕੁਲਦੀਪ ਕੌਰ ਹਥਨ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਸਥਾਨਕ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਬੀਬਾ ਫਰਿਆਲ ਰਹਿਮਾਨ ਵਲੋਂ ਬੀਬਾ ਕੁਲਦੀਪ ਕੌਰ ਹਥਨ ਦਾ ਮੂੰਹ ਮਿੱਠਾ ਕਰਵਾ ਕੇ ਉਹਨਾ ਦਾ ਸਨਮਾਨ ਕੀਤਾ ਗਿਆ | ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਬੀਬਾ ਕੁਲਦੀਪ ਕੌਰ ਹਥਨ ਅਤੇ ਸੀਨੀਅਰ ਆਪ ਆਗੂ ਬਲਵੀਰ ਸਿੰਘ ਇੱਕ ਮਿਹਨਤੀ, ਇਮਾਨਦਾਰ ਅਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਵਾਲਾ ਪਰਿਵਾਰ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਦੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤੀ ਮਿਲੇਗੀ | ਬੀਬਾ ਫਰਿਆਲ ਰਹਿਮਾਨ ਨੇ ਵੀ ਬੀਬਾ ਕੁਲਦੀਪ ਕੌਰ ਹਥਨ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ | ਇਸ ਮੌਕੇ ਵਿਧਾਇਕ ਰਹਿਮਾਨ ਦੇ ਪੀ. ਏ ਗੁਰਮੁਖ ਸਿੰਘ ਸਰਪੰਚ ਪਿੰਡ ਖਾਨਪੁਰ, ਚੇਅਰਮੈਨ ਜਾਫਰ ਅਲੀ, ਬਲਾਕ ਸੋਸ਼ਲ ਮੀਡੀਆ ਇੰਚਾਰਜ ਯਾਸਰ ਅਰਫਾਤ, ਚੇਅਰਮੈਨ ਸੰਤੋਖ ਸਿੰਘ, ਸਰਪੰਚ ਕਮਲਜੀਤ ਸਿੰਘ ਹਥਨ, ਅਬਦੁਲ ਸਕੂਰ ਕਿਲਾ, ਧੰਨਾ ਸਿੰਘ ਬਾਬੂ ਖਾਨ ਜਸਵੰਤ ਸਿੰਘ ਅਤੇ ਗ੍ਰਾਮ ਪੰਚਾਇਤ ਹਥਨ ਆਦਿ ਆਗੂ ਹਾਜ਼ਰ ਸਨ |