ਸੰਗਰੂਰ, 17 ਮਈ (ਅਮਨਦੀਪ ਸਿੰਘ ਬਿੱਟਾ)- ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਪਟਰੋਲ, ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ 'ਚ ਵੱਡਾ ਮੁੱਦਾ ਬਣਾਏਗੀ | ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਜੋ ਸੰਗਰੂਰ ਵਿਧਾਨ ਸਭਾ ਦੇ ਅੰਤਰਗਤ ਆਉਂਦੀ ਹੈ ਦੇ ਸਾਰੇ ਵਾਰਡਾਂ ਤੋਂ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਲੜ ਰਹੇ ਹਾਂ ਅਤੇ ਇਨ੍ਹਾਂ ਚੋਣਾਂ 'ਚ ਕਾਂਗਰਸ ਸਪੱਸ਼ਟ ਬਹੁਮਤ ਵੀ ਪ੍ਰਾਪਤ ਕਰੇਗੀ | ਰੌਕੀ ਬਾਂਸਲ ਨੇ ਕਿਹਾ ਕਿ ਕਾਂਗਰਸ ਲਈ ਸਥਾਨਕ ਚੋਣਾਂ ਇੱਕ ਸੈਮੀਫਾਈਨਲ ਵਾਂਗ ਹਨ, ਜਿਸ ਦੇ ਨਤੀਜੇ 2027 ਦੀ ਵਿਧਾਨ ਸਭਾ ਚੋਣਾਂ ਲਈ ਸੰਦੇਸ਼ ਹੋਣਗੇ ਕਿ ਸੂਬੇ ਦੇ ਲੋਕ ਅੱਜ ਕੀ ਚਾਹੁੰਦੇ ਹਨ | ਸੱਤਾਧਾਰੀ ਧਿਰ ਆਪ ਵਲੋਂ ਉਪਰੋਕਤ ਚੋਣਾਂ ਦੌਰਾਨ ਸੰਭਾਵੀ ਧੱਕੇਸ਼ਾਹੀ ਅਤੇ ਬੇਨਿਯਮੀਆਂ ਸੰਬੰਧੀ ਸਖਤ ਚਿਤਾਵਨੀ ਦਿੰਦਿਆਂ ਰੌਕੀ ਬਾਂਸਲ ਨੇ ਕਿਹਾ ਕਿ ਜੇ ਅਜਿਹੀਆਂ ਆਪਹੁਦਰੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਹੋਈ ਤਾਂ ਕਾਂਗਰਸ ਪਾਰਟੀ ਮੂੰਹ ਤੋੜ ਜਵਾਬ ਦੇਵੇਗੀ |