12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

'ਕਾਮਯਾਬੀ ਐਵਾਰਡਸ-2026' ਲਈ ਯੋਗ ਵਿਦਿਆਰਥੀਆਂ ਦੇ ਨਾਮਜ਼ਦਗੀ ਭੇਜਣ ਦੀ ਅੰਤਿਮ ਮਿਤੀ 8 ਮਈ-ਆਰਿਫ਼ <br/>

ਅਜੀਤ ਡੈਸਕ 20-04-2026
ਮਲੇਰਕੋਟਲਾ, 19 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਬੀ-ਕਾਇੰਡ-ਨਜ਼ੀਰ ਫਾਊਾਡੇਸ਼ਨ ਦੇ ਪ੍ਰਤੀਨਿਧੀ ਆਰਿਫ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਊਾਡੇਸ਼ਨ ਵੱਲੋਂ ਸਮਾਜਿਕ ਭਲਾਈ ਲਈ ਸਿੱਖਿਆ, ਕੈਰੀਅਰ ਗਾਈਡੈਂਸ, ਜਾਗਰੂਕਤਾ, ਗਰੀਬ ਤੇ ਲੋੜਵੰਦ ਵਰਗ ਦੀ ਸਹਾਇਤਾ, ਮਹਿਲਾ ਸਸ਼ਕਤੀਕਰਨ ਅਤੇ ਸਿਹਤ ਖੇਤਰ ਵਿਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਫਾਊਾਡੇਸ਼ਨ ਵੱਲੋਂ ਨੌਜਵਾਨਾਂ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕਰਨ ਲਈ ਦੂਜਾ ਸਾਲਾਨਾ ਸਮਾਗਮ 'ਕਾਮਯਾਬੀ ਐਵਾਰਡਸ-2026' ਆਯੋਜਿਤ ਕੀਤਾ ਜਾ ਰਿਹਾ ਹੈ, ਜੋਕਿ 22 ਮਈ ਨੂੰ ਮਲੇਰਕੋਟਲਾ ਵਿਚ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਸਿੱਖਿਆ, ਖੇਡਾਂ, ਕੈਰੀਅਰ ਆਦਿ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਲੜਕੇ-ਲੜਕੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਦੇ ਨਾਲ-ਨਾਲ ਨਸ਼ਾ ਰੋਕਥਾਮ, ਡਿਜ਼ਾਸਟਰ ਮੈਨੇਜਮੈਂਟ ਅਤੇ ਸਿਹਤ ਜਾਗਰੂਕਤਾ ਨਾਲ ਜੁੜੀਆਂ ਵਿਸ਼ੇਸ਼ ਪਹਿਲਕਦਮੀਆਂ ਨੂੰ ਵੀ ਮਾਨਤਾ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨਾ, ਉਨ੍ਹਾਂ ਦੀ ਮਿਹਨਤ ਨੂੰ ਸਨਮਾਨ ਦੇਣਾ ਅਤੇ ਹੋਰਾਂ ਨੂੰ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਸਿੱਖਿਆ ਅਤੇ ਜੀਵਨ ਦੇ ਹੋਰ ਖੇਤਰਾਂ ਵਿਚ ਉੱਚ ਦਰਜੇ ਦੀ ਪ੍ਰਾਪਤੀ ਹਾਸਲ ਕਰਨ | ਉਨ੍ਹਾਂ ਦੱਸਿਆ ਕਿ 'ਕਾਮਯਾਬੀ ਐਵਾਰਡਸ-2026' ਵਿਚ ਭਾਗ ਲੈਣ ਲਈ ਉਮੀਦਵਾਰ ਫਾਊਾਡੇਸ਼ਨ ਦੀ ਵੈੱਬਸਾਈਟ ਤੋਂ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ | ਭਰੇ ਹੋਏ ਫਾਰਮ ਨੂੰ 'ਤੇ 8 ਮਈ ਤੱਕ ਭੇਜਣਾ ਲਾਜ਼ਮੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ 22 ਮਈ ਨੂੰ ਸਵੇਰੇ 10 ਵਜੇ ਮਲੇਰਕੋਟਲਾ ਵਿਚ ਹੋਣ ਵਾਲੇ ਸਮਾਗਮ ਦੌਰਾਨ (ਆਈ.ਏ. ਐੱਸ/ਆਈ.ਪੀ.ਐੱਸ) ਅਧਿਕਾਰੀਆਂ ਸਮੇਤ ਪ੍ਰਸਿੱਧ ਹਸਤੀਆਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਜੇਲ੍ਹ 'ਚ ਰੱਖ ਘੱਟ ਗਿਣਤੀਆਂ ਦਾ ਭਰੋਸਾ ਖ਼ਤਮ ਕੀਤਾ ਜਾ ਰਿਹੈ-ਲਸੋਈ <br/> ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਗੱਡੇ ਨਵੇਂ ਮੀਲ ਪੱਥਰ-ਚੇਅਰਮੈਨ ਢਿੱਲੋਂ/ ਚੇਅਰਮੈਨ ਘੁੱਲੀ/ ਦਰਸ਼ਨ ਪਾਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।