12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਭਾਈ ਅੰਮਿ੍ਤਪਾਲ ਸਿੰਘ ਨੂੰ ਜੇਲ੍ਹ 'ਚ ਰੱਖ ਘੱਟ ਗਿਣਤੀਆਂ ਦਾ ਭਰੋਸਾ ਖ਼ਤਮ ਕੀਤਾ ਜਾ ਰਿਹੈ-ਲਸੋਈ <br/>

ਅਜੀਤ ਡੈਸਕ 20-04-2026
ਕੁੱਪ ਕਲਾਂ, 19 ਅਪ੍ਰੈਲ (ਸੁਖਜਿੰਦਰ ਸਿੰਘ ਝੱਲ)-ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜਿਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਅਧੀਨ ਪੰਜਾਬ ਤੋਂ ਹਜ਼ਾਰਾਂ ਕਿੱਲੋਮੀਟਰ ਦੂਰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ ਹੋਇਆ ਹੈ | ਇਹ ਪਹਿਲਾ ਮਾਮਲਾ ਜਿਸ ਵਿੱਚ ਇੱਕ ਚੁਣੇ ਹੋਈ ਸੰਸਦ ਮੈਂਬਰ ਉੱਤੇ ਤਿੰਨ ਵਾਰ ਐੱਨ.ਐੱਸ.ਏ. ਲਗਾਈ ਗਈ ਹੋਵੇ | ਇਹ ਵਿਚਾਰ ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲਸੋਈ ਨੇ ਸਾਂਝੇ ਕਰਦੀਆਂ ਆਖਿਆ ਕਿ ਇਹ ਸਭ ਭਗਵੰਤ ਮਾਨ ਦੀ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਹੈ, ਹੁਣ ਜਦੋਂ ਐੱਨ.ਐੱਸ.ਏ. ਦੀ ਮਿਆਦ ਖ਼ਤਮ ਹੋਣ ਜਾ ਰਹੀ ਹੈ ਤਾਂ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਵਿੱਚ ਕੇਸ ਦਾਇਰ ਕਰ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਰਿਹਾਅ ਹੋ ਕੇ ਪੰਜਾਬ ਨਾ ਪਰਤ ਸਕਣ | ਆਪ ਸਰਕਾਰ ਦੀ ਇਸ ਲੋਕਤੰਤਰ ਦਾ ਘਾਣ ਕਰਨ ਵਾਲੀ ਸੋਚ ਨਾਲ ਦੇਸ਼ ਦੀਆਂ ਘੱਟਗਿਣਤੀਆਂ ਵਿੱਚ ਚੋਣ ਪ੍ਰਣਾਲੀ ਪ੍ਰਤੀ ਭਰੋਸਾ ਖ਼ਤਮ ਹੁੰਦਾ ਜਾ ਰਿਹੈ ਹੈ, ਇਸੇ ਤਰ੍ਹਾਂ ਕਸ਼ਮੀਰ ਬਾਰਾਮੂਲਾ ਦੇ ਸੰਸਦ ਮੈਂਬਰ ਇੰਜੀਨੀਅਰ ਸ਼ੇਖ਼ ਰਾਸ਼ਿਦ ਲੱਖਾਂ ਵੋਟਾਂ ਨਾਲ ਜਿੱਤ ਕੇ ਐਮ.ਪੀ. ਬਣੇ ਅਤੇ ਲਗਾਤਾਰ ਜੇਲ੍ਹ ਵਿੱਚ ਬੰਦ ਹਨ | ਬਲਜਿੰਦਰ ਸਿੰਘ ਲਸੋਈ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਮਾਣਯੋਗ ਅਦਾਲਤਾਂ ਨੂੰ ਅਪੀਲ ਕੀਤੀ ਕਿ ਸਿੱਖਾਂ ਨਾਲ ਇਸ ਤਰ੍ਹਾਂ ਧੱਕਾ ਨਾ ਕੀਤਾ ਜਾਵੇ ਜਦੋਂ ਸੰਵਿਧਾਨ ਨੇ ਦੇਸ਼ ਦੇ ਹਰ ਨਾਗਰਿਕ ਨੂੰ ਸਮਾਨ ਅਧਿਕਾਰ ਦਿੱਤੇ ਹਨ ਤਾਂ ਸਿੱਖ ਕੌਮ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕੀਤਾ ਜਾਂਦਾ ਹੈ |

ਪਿਛਲੀ ਖ਼ਬਰ ਲੈਬਾਰਟਰੀ ਸਟਾਫ਼ ਯੂਨੀਅਨ 24 ਨੂੰ ਵਿੱਤ ਮੰਤਰੀ ਨਾਲ ਕਰੇਗੀ ਮੰਗਾਂ ਸਬੰਧੀ ਚਰਚਾ <br/> ਅਗਲੀ ਖ਼ਬਰ 'ਕਾਮਯਾਬੀ ਐਵਾਰਡਸ-2026' ਲਈ ਯੋਗ ਵਿਦਿਆਰਥੀਆਂ ਦੇ ਨਾਮਜ਼ਦਗੀ ਭੇਜਣ ਦੀ ਅੰਤਿਮ ਮਿਤੀ 8 ਮਈ-ਆਰਿਫ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।