12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਲੈਬਾਰਟਰੀ ਸਟਾਫ਼ ਯੂਨੀਅਨ 24 ਨੂੰ ਵਿੱਤ ਮੰਤਰੀ ਨਾਲ ਕਰੇਗੀ ਮੰਗਾਂ ਸਬੰਧੀ ਚਰਚਾ <br/>

ਅਜੀਤ ਡੈਸਕ 20-04-2026
ਸੰਗਰੂਰ, 19 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਦੇ ਪ੍ਰਧਾਨ ਪਤਵੰਤ ਸਿੰਘ ਨੇ ਦੱਸਿਆ ਕਿ ਯੂਨੀਅਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ 24 ਅਪ੍ਰੈਲ ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾ ਦਿੱਤਾ ਗਿਆ ਹੈ | ਪਤਵੰਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮੌਜੂਦ ਹੋਰ ਅਹੁਦੇਦਾਰ ਸੂਬਾ ਵਿੱਤ ਸਕੱਤਰ ਸੁਖਮੰਦਰ ਸਿੰਘ ਮੋਗਾ, ਪੰਕਜ ਸਪਰਾ, ਗੁਰਮੀਤ ਸਿੰਘ ਸਲਾਬਤਪੁਰਾ, ਦਿਲਪ੍ਰੀਤ ਸਿੰਘ ਭਿੰਡਰ, ਯੋਗੇਸ਼ ਕੌੜਾ, ਜਤਿੰਦਰ ਸਿੰਘ ਭੰਗੂ, ਗੁਰਵਿੰਦਰ ਸਿੰਘ ਸੰਧੂ, ਪਰਮਜੀਤ ਕੁਮਾਰ, ਜਥੇਬੰਦੀ ਦੇ ਮੁੱਖ ਬੁਲਾਰੇ ਹਰਜੀਤ ਸਿੰਘ ਬਰਾੜ ਨੇ ਹਿੱਸਾ ਲਿਆ | ਆਗੂਆਂ ਨੇ ਦੱਸਿਆ ਕਿ ਲੰਘੀ 11 ਅਪ੍ਰੈਲ ਨੂੰ ਜਥੇਬੰਦੀ ਨੇ ਵਿੱਤ ਮੰਤਰੀ ਪੰਜਾਬ ਦੇ ਦਫ਼ਤਰ ਅੱਗੇ ਧਰਨੇ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਸੰਗਰੂਰ ਪ੍ਰਸ਼ਾਸਨ ਨੇ ਵਿੱਤ ਮੰਤਰੀ ਨਾਲ 24 ਅਪ੍ਰੈਲ ਦੀ ਮੀਟਿੰਗ ਤੈਅ ਕਰਵਾ ਦਿੱਤੀ ਸੀ, ਜਿਸ ਪ੍ਰਤੀ ਉਨ੍ਹਾਂ ਪ੍ਰਸ਼ਾਸਨ ਦਾ ਆਭਾਰ ਵੀ ਵਿਅਕਤ ਕੀਤਾ | ਉਨ੍ਹਾਂ ਆਸ ਜਤਾਈ ਕਿ ਮੀਟਿੰਗ ਸੁਖਵੇ ਮਾਹੌਲ ਵਿੱਚ ਹੋਵੇਗੀ | ਇਸ ਮੌਕੇ ਦਲਵੀਰ ਸਿੰਘ ਅੰਮਿ੍ਤਸਰ, ਸਰਬਜੀਤ ਸਿੰਘ ਗੁਰਦਾਸਪੁਰਾ, ਪ੍ਰਦੀਪ ਕੁਮਾਰ ਤਰਨਤਾਰਨ, ਅਨਿਲ ਕੁਮਾਰ ਜਲੰਧਰ, ਵਿਕਾਸ ਅਗਰਵਾਲ ਲੁਧਿਆਣਾ ਮੌਜੂਦ ਸਨ |

ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ 1,48,280 ਮੀਟਿ੍ਕ ਟਨ ਫ਼ਸਲ ਦੀ ਆਮਦ, 94265 ਮੀਟਿ੍ਕ ਟਨ ਦੀ ਹੋਈ ਖ਼ਰੀਦ ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਜੇਲ੍ਹ 'ਚ ਰੱਖ ਘੱਟ ਗਿਣਤੀਆਂ ਦਾ ਭਰੋਸਾ ਖ਼ਤਮ ਕੀਤਾ ਜਾ ਰਿਹੈ-ਲਸੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।