ਤਲਵੰਡੀ ਸਾਬੋ (ਬਠਿੰਡਾ), 12 ਅਕਤੂਬਰ (ਰਣਜੀਤ ਸਿੰਘ ਰਾਜੂ) - ਉੱਪ ਮੰਡਲ ਦੇ ਪਿੰਡ ਫ਼ਤਹਿਗੜ੍ਹ ਨੌ ਆਬਾਦ ਕੋਲ ਦੀ ਲੰਘਦੇ ਰਜਬਾਹੇ ਚ ਲੰਘੀ ਅੱਧੀ ਰਾਤ ਤੋਂ ਬਾਅਦ ਪਾੜ ਪੈ ਜਾਣ ਨਾਲ ਹੁਣ ਤੱਕ ਕਰੀਬ 100 ਏਕੜ ਰਕਬੇ ਚ ਪਾਣੀ ਭਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਪਿੰਡ ਜਗਾ ਰਾਮ ਤੀਰਥ ਦੇ ਕਿਸਾਨਾਂ ਮੁਤਾਬਿਕ ਉਨ੍ਹਾਂ ਦੇ ਖੇਤਾਂ ਵਿਚੋਂ ਦੀ ਲੰਘਦੇ ਰਜਬਾਹੇ ਚ ਰਾਤ ਕਰੀਬ 2 ਵਜੇ 25 ਫੁੱਟ ਚੌੜਾ ਪਾੜ ਪੈ ਗਿਆ।ਘਟਨਾ ਦਾ ਪਤਾ ਲੱਗਦੇ ਹੀ ਕਿਸਾਨਾਂ ਨੇ ਪਹੁੰਚ ਕੇ ਕੋਸ਼ਿਸ਼ਾਂ ਆਰੰਭੀਆਂ, ਪਰ ਅਜੇ ਤੱਕ ਪਾੜ ਪੂਰੀ ਤਰਾਂ ਭਰਿਆ ਨਹੀਂ ਜਾ ਸਕਿਆ।ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਕਰੀਬ 100 ਏਕੜ ਰਕਬੇ ਚ ਭਰੇ ਪਾਣੀ ਕਰਕੇ ਝੋਨੇ ਦੀ ਫ਼ਸਲ ਦੇ ਖਰਾਬੇ ਦਾ ਖਦਸ਼ਾ ਬਣ ਗਿਆ ਹੈ ਜਦੋਂਕਿ ਵੱਡੀ ਗਿਣਤੀ ਵਿਚ ਪਿੰਡ ਵਾਸੀ ਪਾੜ ਪੂਰਨ ਲਈ ਲੱਗੇ ਹੋਏ ਹਨ। ਪ੍ਰਸ਼ਾਸਸਨਿਕ ਅਧਿਕਾਰੀ ਮੁਤਾਬਿਕ ਸੂਚਨਾ ਮਿਲਣ ਤੇ ਰਜਬਾਹੇ ਚ ਪਾਣੀ ਦੀ ਸਪਲਾਈ ਪਿੱਛੋਂ ਬੰਦ ਕਰਵਾ ਦਿੱਤੀ ਗਈ ਹੈ।
ਤਾਜ਼ਾ ਖ਼ਬਰਾਂ
Free
ਰਜਬਾਹੇ ਚ ਪਾੜ ਪੈਣ ਨਾਲ ਕਰੀਬ 100 ਏਕੜ ਫ਼ਸਲ ਚ ਭਰਿਆ ਪਾਣੀ
ਤਲਵੰਡੀ ਸਾਬੋ (ਬਠਿੰਡਾ), 12 ਅਕਤੂਬਰ (ਰਣਜੀਤ ਸਿੰਘ ਰਾਜੂ) - ਉੱਪ ਮੰਡਲ ਦੇ ਪਿੰਡ ਫ਼ਤਹਿਗੜ੍ਹ ਨੌ ਆਬਾਦ ਕੋਲ ਦੀ ਲੰਘਦੇ ਰਜਬਾਹੇ ਚ ਲੰਘੀ ਅੱਧੀ ਰਾਤ...
ਅਜੀਤ ਡੈਸਕ
12-10-2026