11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਬੱਡੀ ਕੱਪ ਦੇ ਜੇਤੂ ਮਨਦੀਪ ਸਿੰਘ ਬੱਲਰਾਂ ਦਾ ਪਰਮਿੰਦਰ ਸਿੰਘ ਢੀਂਡਸਾ ਵਲੋਂ ਸਨਮਾਨ <br/>

ਅਜੀਤ ਡੈਸਕ 20-04-2026
ਮੂਨਕ, 19 ਅਪ੍ਰੈਲ (ਮਦਾਨ, ਸਿੰਗਲਾ, ਭਾਰਦਵਾਜ)-ਭੁੱਲਥ ਵਿਖੇ ਕਰਵਾਏ ਗਏ ਸਭ ਤੋਂ ਵੱਡੇ ਵਿਸ਼ਾਲ ਕਬੱਡੀ ਕੱਪ ਦੌਰਾਨ ਨਵੇਂ ਉੱਭਰੇ ਕਬੱਡੀ ਖਿਡਾਰੀ ਮਨਦੀਪ ਸਿੰਘ ਬੱਲਰਾਂ ਨੇ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਇਤਿਹਾਸ ਰਚ ਦਿੱਤਾ ਸੀ | ਮਨਦੀਪ ਬੱਲਰਾਂ ਨੇ ਸਿਰਫ਼ ਇੱਕ ਰੇਡ ਦੇ ਉੱਤੇ ਹੀ 14 ਲੱਖ ਰੁਪਏ ਨਗਦ ਤੇ ਬੁਲਟ ਮੋਟਰਸਾਈਕਲ ਦਾ ਵੱਡਾ ਇਨਾਮ ਆਪਣੇ ਨਾਂ ਕਰ ਲਿਆ | ਇਸ ਇਨਾਮ ਦਾ ਐਲਾਨ ਹੁੰਦੇ ਹੀ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਇਸ ਵੱਡੀ ਪ੍ਰਾਪਤੀ ਦੀ ਖ਼ੁਸ਼ੀ ਵਿੱਚ ਅੱਜ ਹਲਕਾ ਲਹਿਰਾ ਦੇ ਸਾਬਕਾ ਵਿਧਾਇਕ ਅਤੇ ਪੁਨਰ ਸੁਰਜੀਤ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਮਨਦੀਪ ਸਿੰਘ ਬੱਲਰਾਂ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਸਮੇਤ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਦੇ ਪਿਤਾ ਮੇਜਰ ਸਿੰਘ, ਮਾਤਾ ਕਰਮਜੀਤ ਕੌਰ, ਕੁਲਦੀਪ ਸਿੰਘ ਪੱਪੂ ਫ਼ੌਜੀ ਮੈਂਬਰ ਬਲਾਕ ਸੰਮਤੀ, ਬਿੰਦਰ ਖਾਨ, ਗੁਰਦੇਵ ਸਿੰਘ ਫੌਜੀ, ਬਿੱਕਰ ਸਿੰਘ ਫੌਜੀ, ਪੱਪੂ ਸੇਠ ਸਾਬਕਾ ਬਲਾਕ ਸੰਮਤੀ ਮੈਂਬਰ, ਹਰਜੋਤ ਸਿੰਘ ਪੀ ਏ, ਭੀਮ ਸੈਨ ਗਰਗ, ਕਸ਼ਿਸ਼ ਅਰੋੜਾ, ਚਮਕੌਰ ਸਿੰਘ ਬਾਦਲਗੜ, ਕਾਬਲ ਸੇਖੋਂ, ਕੁਲਦੀਪ ਸਿੰਘ ਭੁਟਾਲ, ਰਾਮਫਲ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਭੋਲਾ ਸਿੰਘ, ਅਮਨ ਸਿੰਘ, ਸੰਦੀਪ ਸਿੰਘ, ਸੂਬਾ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਚਮਕੌਰ ਸਿੰਘ, ਗੁਲਾਬ ਸਿੰਘ ਕਬੱਡੀ ਖਿਡਾਰੀ, ਬੀਰਬਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਪੈਸੀਫਿਕ ਵਰਲਡ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਵੰਨਗੀਆਂ ਦੀ ਕੀਤੀ ਸਫ਼ਲ ਪੇਸ਼ਕਾਰੀ <br/> ਅਗਲੀ ਖ਼ਬਰ ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ ਮੌਕੇ ਲਗਾਇਆ ਵਿਸ਼ਾਲ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।