ਬੱਚਿਆਂ ਨਾਲ ਭਰੀ ਸਕੂਲ ਬੱਸ ਮਿੱਟੀ ਵਿੱਚ ਧਸੀ
ਖਨੌਰੀ, 10 ਅਕਤੂਬਰ (ਬਲਵਿੰਦਰ ਸਿੰਘ ਥਿੰਦ)-ਖਨੌਰੀ ਦੇ ਮੰਡਵੀ ਰੋਡ ’ਤੇ ਵਾਟਰ ਸਪਲਾਈ ਦੀ ਪਾਈਪ ਲਾਈਨ ਵਿਛਾਉਣ ਦੇ ਕੰਮ ਤੋਂ ਬਾਅਦ ਸੜਕ ਦੀ ਮੁਰੰਮਤ ਅਤੇ ਪੁੱਟੀ ਗਈ ਮਿੱਟੀ ਦੀ ਸਹੀ ਢੰਗ ਨਾਲ ਕੁਟਾਈ ਨਾ ਕੀਤੇ ਜਾਣ ਕਾਰਨ ਰਾਹਗੀਰਾਂ ਲਈ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਸੜਕ ’ਤੇ ਪਾਈਪ ਲਾਈਨ ਦੇ ਉੱਪਰ ਪਾਈ ਗਈ ਪੋਲੀ ਮਿੱਟੀ ’ਚ ਵਾਹਨ ਧਸਣ ਦੀਆਂ ਘਟਨਾਵਾਂ ਵਾਪਰਨ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜੀਤ ਡੈਸਕ
11-10-2026