11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪੁਸਤਕ 'ਕਾਵਿ ਕੈਨਵਸ' ਲੋਕ ਅਰਪਣ <br/>

ਅਜੀਤ ਡੈਸਕ 20-04-2026
ਲੁਧਿਆਣਾ, 19 ਅਪ੍ਰੈਲ (ਡਾ. ਤਰਲੋਚਨ ਸਿੰਘ)-ਸਥਾਨਕ ਪੰਜਾਬੀ ਭਵਨ ਵਿਚ ਹੋਏ ਇੱਕ ਸਾਹਿਤਕ ਸਮਾਗਮ ਦੌਰਾਨ ਪੁਸਤਕ 'ਕਾਵਿ ਕੈਨਵਸ' ਲੋਕ ਅਰਪਣ ਕੀਤੀ ਗਈ | ਸਮਾਗਮ ਨੰੂ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਫੁੱਲ ਇੰਚਾਰਜ 'ਅਜੀਤ' ਉਪ ਦਫ਼ਤਰ ਸੰਗਰੂਰ ਨੇ ਕਿਹਾ ਕਿ ਪਾਠਕਾਂ ਦੇ ਹੱਥ ਵਿੱਚ ਜੇ ਚੰਗੀਆਂ ਪੁਸਤਕਾਂ ਦਿੱਤੀਆਂ ਜਾਣ ਤਾਂ ਲੇਖਕ ਅਤੇ ਪਾਠਕ ਦਾ ਰਿਸ਼ਤਾ ਹੋਰ ਗੂੜ੍ਹਾ ਹੋ ਜਾਂਦਾ ਹੈ | ਉਨ੍ਹਾਂ ਇਸ ਪੁਸਤਕ ਦੇ 11 ਲੇਖਕਾਂ ਅਤੇ ਪ੍ਰਕਾਸ਼ਿਤ ਰਮਨਦੀਪ ਕੌਰ ਹਰਸਰ ਜਾਈ ਨੰੂ ਇਸ ਕਾਰਜ ਲਈ ਵਧਾਈ ਦਿੱਤੀ | ਸਾਹਿਤਕ ਦੀਪ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਏ ਇਸ ਸਮਾਗਮ ਵਿਚ ਰਾਸ਼ਟਰੀ ਕਵੀ ਡਾ: ਹਰਿ ਸਿੰਘ ਜਾਚਕ, ਡਾ: ਗੁਰਚਰਨ ਕੌਰ ਕੋਚਰ, ਡਾ: ਇਰਾਦੀਪ ਤ੍ਰੇਹਨ, ਸ: ਬਲਵੰਤ ਸਿੰਘ ਜੋਗਾ ਚੇਅਰਮੈਨ ਸਾਹਿਤ ਸਦਨ ਸੰਗਰੂਰ, ਨਾਮਵਰ ਨਾਵਲਕਾਰ ਮਿੱਤਰ ਸੈਨ ਮੀਤ ਅਤੇ ਡਾ: ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸੰਬੋਧਨ ਕੀਤਾ | ਕਵੀ ਦਰਬਾਰ ਵਿਚ ਐਡਵੋਕੇਟ ਤਿ੍ਪਤਾ ਬਰਮੋਟਾ, ਰਾਜਵਿੰਦਰ ਕੌਰ, ਬਲਜੀਤ ਮਾਲਹ, ਸਿਮਰਨ ਧੁੱਗਾ, ਰੇਖਾ ਮੋਂਗਾ, ਸੁਖਦੇਵ ਸਿੰਘ ਗੰਡਵਾ, ਜਸਜੋਤ ਸਿੰਘ, ਅਮਿਤ ਕੌਰ, ਸੁਖਦੀਪ ਕੌਰ, ਰੰਜਨ ਆਦਿ ਨੇ ਖੂਬਸੂਰਤੀ ਨਾਲ ਹਾਜ਼ਰੀ ਲਵਾਈ | ਸਮਾਗਮ ਦਾ ਆਰੰਭ ਦੀਪ ਲੁਧਿਆਣਵੀ ਵਲੋਂ ਸ਼ਬਦ ਦੇ ਖੂਬਸੂਰਤ ਗਾਇਨ ਨਾਲ ਕੀਤਾ ਗਿਆ |

ਪਿਛਲੀ ਖ਼ਬਰ ਵਿਧਾਇਕ ਇਆਲੀ ਨੂੰ 'ਪੰਥਕ ਏਕਤਾ ਤਾਲਮੇਲ ਕਮੇਟੀ' ਦਾ ਕਨਵੀਨਰ ਲਗਾਏ ਜਾਣ ਦਾ ਸਵਾਗਤ ਸਿੱਖ ਕੌਮ ਅਤੇ ਸੂਬੇ ਦੀ ਸਿਆਸੀ ਫ਼... ਅਗਲੀ ਖ਼ਬਰ ਕਬਾੜ ਦੀਆਂ ਦੁਕਾਨਾਂ ਦਾ ਜ਼ਹਿਰੀਲਾ ਧੂੰਆਂ ਪਿੰਡ ਦੀ ਆਬਾਦੀ ਲਈ ਬਣਿਆ ਖ਼ਤਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।