11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਬਾੜ ਦੀਆਂ ਦੁਕਾਨਾਂ ਦਾ ਜ਼ਹਿਰੀਲਾ ਧੂੰਆਂ ਪਿੰਡ ਦੀ ਆਬਾਦੀ ਲਈ ਬਣਿਆ ਖ਼ਤਰਾ <br/>

ਅਜੀਤ ਡੈਸਕ 20-04-2026
ਲਹਿਰਾਗਾਗਾ, 19 ਅਪ੍ਰੈਲ (ਅਸ਼ੋਕ ਗਰਗ)-ਗ੍ਰਾਮ ਪੰਚਾਇਤ ਗੁਰੂ ਨਾਨਕ ਨਗਰ ਚੂੜਲ ਦੀ ਹਦੂਦ ਅੰਦਰ ਕੁਝ ਕਬਾੜ ਦੀਆਂ ਦੁਕਾਨਾਂ ਵੱਲੋਂ ਗੱਡੀਆਂ ਦੀ ਰਹਿੰਦ-ਖੂੰਹਦ, ਪਲਾਸਟਿਕ ਅਤੇ ਬਿਜਲੀ ਦੀਆਂ ਤਾਰਾਂ ਨੂੰ ਅੱਗ ਲਗਾ ਕੇ ਫੂਕਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਪਿੰਡ ਦੀ ਆਬਾਦੀ ਵਿੱਚ ਭਾਰੀ ਪ੍ਰਦੂਸ਼ਣ ਫੈਲ ਰਿਹਾ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਕਾਰਨ ਨਿਕਲਣ ਵਾਲਾ ਕਾਲਾ ਧੂੰਆਂ ਵਾਤਾਵਰਨ ਨੂੰ ਗੰਭੀਰ ਤੌਰ 'ਤੇ ਪ੍ਰਭਾਵਿਤ ਕਰ ਰਿਹਾ ਹੈ ਅਤੇ ਲੋਕਾਂ ਦੀ ਸਿਹਤ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ | ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਨਾਲ ਸੰਬੰਧਿਤ ਸਮੱਸਿਆਵਾਂ ਦਾ ਖ਼ਤਰਾ ਬਣ ਰਿਹਾ ਹੈ | ਇਸ ਸਬੰਧੀ ਗ੍ਰਾਮ ਪੰਚਾਇਤ ਗੁਰੂ ਨਾਨਕ ਨਗਰ ਚੂੜਲ ਦੇ ਸਰਪੰਚ ਰਾਮਫਲ ਸਿੰਘ, ਪੰਚਾਇਤ ਮੈਂਬਰ ਸੰਦੀਪ ਸਿੰਘ ਸੰਧੂ, ਸਾਬਕਾ ਸਰਪੰਚ ਅਮਰੀਕ ਸਿੰਘ ਸਿੱਧੂ, ਰਣਜੀਤ ਸਿੰਘ, ਕਿਸ਼ਨ ਸਿੰਘ ਸੈਣੀ, ਟਿੰਕੂ ਮਾਸਟਰ, ਰਾਜ਼ ਸਿੰਘ, ਗੁਰਸੇਵਕ ਸਿੰਘ ਸਿੱਧੂ, ਕੁਲਦੀਪ ਸਿੰਘ ਕਿਸਾਨ ਯੂਨੀਅਨ ਏਕਤਾ ਆਜ਼ਾਦ, ਪੰਚ ਗਗਨਦੀਪ ਸਿੰਘ, ਸੱਜੂ ਸਿੰਘ, ਕੁਲਦੀਪ ਸਿੰਘ ਪੰਚ, ਜਸਮੇਲ ਸਿੰਘ ਬਿੱਲੂ, ਕਰਨੈਲ ਸਿੰਘ ਸਾਬਕਾ ਮੈਂਬਰ, ਜਗਦੇਵ ਸਿੰਘ ਮਾਸਟਰ, ਸਾਬਕਾ ਸਰਪੰਚ ਪ੍ਰੀਤ ਸਿੰਘ, ਸਿੰਮੂ, ਗਗਨ ਪੈਟਰੋਲ ਪੰਪ, ਸ਼ੀਸ਼ਪਾਲ, ਗੋਰਾ ਸੈਣੀ, ਬਿੰਦਰ ਦਵਾਈਆਂ ਵਾਲਾ, ਪੰਚ ਬਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਹਾਡਾਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੌਕੇ ਦੀ ਜਾਂਚ ਕਰ ਕੇ ਸੰਬੰਧਿਤ ਦੁਕਾਨਦਾਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਪਿੰਡ ਦੀ ਆਬਾਦੀ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ |

ਪਿਛਲੀ ਖ਼ਬਰ ਪੁਸਤਕ 'ਕਾਵਿ ਕੈਨਵਸ' ਲੋਕ ਅਰਪਣ <br/> ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਗੱਡੇ ਨਵੇਂ ਮੀਲ ਪੱਥਰ-ਚੇਅਰਮੈਨ ਢਿੱਲੋਂ/ਚੇਅਰਮੈਨ ਘੁੱਲੀ/ਦਰਸ਼ਨ ਪਾਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।