26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਮਰਹੂਮ ਡਾ. ਦੇਵ ਰਾਜ ਖੋਖਰ ਦੀ ਨਿੱਘੀ ਯਾਦ ਵਿਚ ਬੱਸ ਸਟੈਂਡ ਅਤੇ ਯਾਦਗਾਰੀ ਗੇਟ ਦੇ ਨਿਰਮਾਣ ਦਾ ਕੰਮ ਸ਼ੁਰੂ <br/>

ਅਜੀਤ ਡੈਸਕ 28-03-2026
ਲਹਿਰਾਗਾਗਾ, ਛਾਜਲੀ, 27 ਮਾਰਚ (ਅਸ਼ੋਕ ਗਰਗ, ਅਜਾਇਬ ਸਿੰਘ ਨੀਲੋਵਾਲ)-ਪਿੰਡ ਖੋਖਰ ਖ਼ੁਰਦ ਦੇ ਸਾਬਕਾ ਸਰਪੰਚ ਅਤੇ ਉੱਘੇ ਸਮਾਜ ਸੇਵੀ, ਨੇਤਰਦਾਨੀ, ਪੰਜਾਬ ਪੰਚਾਇਤ ਯੂਨੀਅਨ ਦੇ ਵਾਇਸ ਪ੍ਰਧਾਨ ਮਰਹੂਮ ਡਾ. ਦੇਵ ਰਾਜ ਖੋਖਰ ਦੀ ਨਿੱਘੀ ਯਾਦ ਵਿੱਚ ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਸਥਿਤ ਨਵੇਂ ਬੱਸ ਸਟੈਂਡ ਅਤੇ ਯਾਦਗਾਰੀ ਗੇਟ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਰਹੂਮ ਡਾ. ਦੇਵ ਰਾਜ ਦੇ ਸਪੁੱਤਰ ਪ੍ਰਵੀਨ ਖੋਖਰ ਅਤੇ ਲੱਕੀ ਖੋਖਰ ਤੋਂ ਇਲਾਵਾ ਪਿੰਡ ਖੋਖਰ ਖ਼ੁਰਦ ਦੇ ਸਰਪੰਚ ਬਲਦੀਪ ਸਿੰਘ ਨੇ ਦੱਸਿਆ ਕਿ ਡਾ. ਖੋਖਰ ਜੀ ਦੀ ਯਾਦ ਵਿੱਚ ਕੋਈ ਨਾ ਕੋਈ ਢੁਕਵੀਂ ਯਾਦ ਬਣਾਉਣ ਲਈ ਪਿਛਲੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕੇ ਦੇ ਵਿਧਾਇਕ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਜਾ ਰਹੀ ਸੀ, ਜਿਸ ਨੰੂ ਪੂਰਾ ਕਰਦਿਆਂ ਉਨ੍ਹਾਂ ਨੇ ਇਸ ਕੰਮ ਲਈ ਢੁਕਵੀਂ ਗ੍ਰਾਂਟ ਜਾਰੀ ਕਰ ਦਿੱਤੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਹਰਪਾਲ ਸਿੰਘ ਚੀਮਾ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਜੇਕਰ ਇਸ ਨੇਕ ਕੰਮ ਲਈ ਇਹ ਫ਼ੰਡ ਘੱਟ ਰਹਿਣ ਤਾਂ ਉਹ ਹੋਰ ਵੀ ਫ਼ੰਡ ਮੁਹੱਈਆ ਕਰਵਾਉਣਗੇ | ਜ਼ਿਕਰਯੋਗ ਗੱਲ ਇਹ ਵੀ ਹੈ ਕਿ ਡਾ. ਖੋਖਰ ਨੇ ਆਪਣੇ ਸਰਪੰਚੀ ਦੇ ਕਾਰਜਕਾਲ ਦੌਰਾਨ ਜਿੱਥੇ ਖੋਖਰ ਤੋਂ ਗੰਢੂਆਂ, ਖੋਖਰ ਤੋਂ ਭੈਣੀ, ਖੋਖਰ ਤੋਂ ਛਾਜਲਾ ਵਾਇਆ ਗੋਬਿੰਦਗੜ੍ਹ, ਖੋਖਰ ਖ਼ੁਰਦ ਤੋਂ ਲਹਿਰਾ-ਸੁਨਾਮ ਮੁੱਖ ਮਾਰਗ ਤੱਕ ਸੜਕਾਂ ਦਾ ਜਾਲ ਬਣਵਾ ਕੇ ਇਲਾਕੇ ਦੇ ਲੋਕਾਂ ਲਈ ਸੁਵਿਧਾ ਮੁਹੱਈਆ ਕਰਵਾਈ ਉੱਥੇ ਪਿੰਡ ਵਿੱਚ ਟੈਲੀਫ਼ੋਨ ਐਕਸਚੈਂਜ਼, ਨਵੀਂ ਦਾਣਾ ਮੰਡੀ ਬਣਵਾਉਣਾ, ਪਿੰਡ ਗੋਬਿੰਦਗੜ੍ਹ ਖੋਖਰ ਦੇ ਰੇਲਵੇ ਸਟੇਸ਼ਨ 'ਤੇ ਵੱਖ-ਵੱਖ ਯਾਤਰੀਆਂ ਗੱਡੀਆਂ ਦੇ ਠਹਿਰਾਓ ਮਨਜ਼ੂਰ ਕਰਵਾਉਣ ਦੇ ਨਾਲ-ਨਾਲ ਹੋਰ ਅਨੇਕਾਂ ਪ੍ਰੋਜੈਕਟ ਲਿਆਂਦੇ, ਜਿਨ੍ਹਾਂ ਦਾ ਆਨੰਦ ਇਲਾਕੇ ਦੇ ਲੋਕ ਅੱਜ ਵੀ ਮਾਨ ਰਹੇ ਹਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਸੂਬਾ ਪੱਧਰੀ ਜੇਤੂ ਬਾਕਸਿੰਗ ਖਿਡਾਰੀਆਂ ਦਾ ਕੀਤਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਸੁਨਾਮ 'ਚ ਸੂਬਾ ਪੱਧਰੀ ਰੋਸ ਰੈਲੀ ਕੱਲ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।