27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਿਕਾਸ ਕਾਰਜਾਂ ਵਿੱਚ ਧਾਂਧਲੀ ਦੇ ਦੋਸ਼ਾਂ ਹੇਠ ਬੀ.ਡੀ.ਪੀ.ਓ. ਅਤੇ ਵੀ.ਡੀ. ਓ. ਸਮੇਤ 12 ਉੱਤੇ ਮੁਕੱਦਮਾ ਦਰਜ, 3 ਅਧਿਕਾਰੀ ਗਿ੍ਫ਼ਤਾਰ <br/>

ਅਜੀਤ ਡੈਸਕ 07-03-2026
ਸੰਗਰੂਰ, 6 ਮਾਰਚ (ਦਮਨਜੀਤ ਸਿੰਘ)-ਓਪਨ ਜਿਮ ਦੀ ਖ਼ਰੀਦ ਅਤੇ ਵਿਕਾਸ ਕਾਰਜਾਂ ਵਿੱਚ ਲੱਖਾਂ ਰੁਪਏ ਦੀ ਧਾਂਧਲੀ ਦੇ ਦੋਸ਼ਾਂ ਹੇਠ ਵਿਜੀਲੈਂਸ ਵਿਭਾਗ ਵੱਲੋਂ ਬੀ.ਡੀ.ਪੀ.ਓ. ਧੂਰੀ ਲੇਨਿਨ ਗਰਗ, ਵੀ.ਡੀ.ਓ. ਜਗਜੀਤ ਸਿੰਘ ਅਤੇ ਨੈਸ਼ਨਲ ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਨੂੰ ਗਿ੍ਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਜਾਂਚ ਵਿੱਚ ਕੁੱਲ 12 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਰਹਿੰਦੇ 9 ਵਿਅਕਤੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ | ਜਾਂਚ ਦੌਰਾਨ ਸਾਹਮਣੇ ਆਇਆ ਕਿ ਸਰਕਾਰ ਵੱਲੋਂ ਓਪਨ ਜਿਮ ਖ਼ਰੀਦੇ ਗਏ ਸਨ ਪਰ ਬਲਾਕ ਧੂਰੀ ਦੇ 25 ਅਤੇ ਬਲਾਕ ਸ਼ੇਰਪੁਰ ਦੇ 6 ਪਿੰਡਾਂ ਵਿੱਚ ਓਪਨ ਜਿਮ ਦੀ ਖ਼ਰੀਦ ਨਿੱਜੀ ਇੰਡਸਟਰੀ ਤੋਂ ਕੀਤੀ ਗਈ ਸੀ | ਬੀ.ਡੀ.ਪੀ.ਓ. ਵੱਲੋਂ ਇੰਡਸਟਰੀ ਦੇ ਮਾਲਕ ਨਾਲ ਮਿਲ ਕੇ ਉਸ ਨੂੰ ਵਿੱਤੀ ਲਾਭ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਗਈ | ਬਲਾਕ ਧੂਰੀ ਦੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਸਕੱਤਰਾਂ 'ਤੇ ਦਬਾਅ ਪਾ ਕੇ 25 ਜਮਾਂ ਦੀ ਖ਼ਰੀਦ ਦੇ ਸਮੇਂ 3 ਲੱਖ 75 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਗਈ | ਮਨਪਸੰਦ ਫ਼ਰਮਾਂ ਤੋਂ ਜਿਮਾਂ ਦੀ ਖ਼ਰੀਦ ਕੀਤੀ ਗਈ ਅਤੇ ਉਨ੍ਹਾਂ ਦੀ ਪੇਮੈਂਟ ਕਲੀਅਰ ਕਰਨ ਦੇ ਬਦਲੇ ਰਿਸ਼ਵਤ ਲਈ ਗਈ | ਜਾਂਚ ਵਿੱਚ ਘਟੀਆ ਮੈਟੀਰੀਅਲ ਦੀ ਵਰਤੋਂ ਵੀ ਸਾਹਮਣੇ ਆਈ ਹੈ | ਵਿਜੀਲੈਂਸ ਨੇ ਬੀ.ਡੀ.ਪੀ.ਓ., ਵੀ.ਡੀ.ਓ. ਅਤੇ ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਸਮੇਤ ਜੇ.ਈ ਜਤਿੰਦਰ ਸਿੰਘ, ਐਮ.ਈ ਇੰਦਰਜੀਤ ਸਿੰਘ, ਜੇ.ਈ ਨਿਖਿਲ ਕੁਮਾਰ, ਐਮ.ਈ ਅਮਰਤਪਾਲ ਸਿੰਘ, ਐਮ.ਈ ਜਵਾਹਰ ਸਾਗਰ, ਕਮਲਦੀਪ ਸਿੰਘ, ਗੁਰਲੇਨ ਸਿੰਘ, ਕੇਵਲ ਕਿ੍ਸ਼ਨ ਅਤੇ ਜਸਵਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਹੈ |

ਪਿਛਲੀ ਖ਼ਬਰ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਖਿੱਚ ਧੂਹ ਦੀ ਸਖ਼ਤ ਨਿਖੇਧੀ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਲਈ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।