28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੀ.ਐਮ. ਦੀ ਯੋਗਸ਼ਾਲਾ ਤੋਂ ਲੋਕਾਂ ਨੂੰ ਮਿਲ ਰਹੀ ਹੈ ਰਾਹਤ <br/>

ਯੋਗ ਆਸਣ ਕਰਦੇ ਹੋਏ ਕਲੋਨੀ ਨਿਵਾਸੀ | ਤਸਵੀਰ: ਮੁਕੇਸ਼ ਕੁਮਾਰ <br/> 07-03-2026
ਸੰਗਰੂਰ, 6 ਮਾਰਚ (ਚੌਧਰੀ ਨੰਦ ਲਾਲ ਗਾਂਧੀ)-ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਜੈਕਟ ਸੀ.ਐਮ. ਦੀ ਯੋਗਸ਼ਾਲਾ ਵਿਚ ਸੰਗਰੂਰ ਸ਼ਹਿਰ ਦੀ ਮਹਿਲ ਮੁਬਾਰਕ ਕਲੋਨੀ ਦੇ ਨਿਵਾਸੀ ਭਰਪੂਰ ਫ਼ਾਇਦਾ ਲੈ ਰਹੇ ਹਨ | ਯੋਗਾ ਟਰੇਨਰ ਮਨਦੀਪ ਸਿੰਘ ਦੁਆਰਾ ਕਰਵਾਏ ਜਾਣ ਵਾਲੇ ਯੋਗ ਆਸਣਾਂ ਨਾਲ ਕਲੋਨੀ ਨਿਵਾਸੀਆਂ ਨੂੰ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਮਿਲ ਰਿਹਾ ਹੈ | ਸੀ.ਐਮ ਦੀ ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਇਕ ਸ਼ਲਾਘਾਯੋਗ ਕਦਮ ਹੈ ਜਿਸ ਰਾਹੀਂ ਲੋਕ ਮੰਨਦੇ ਹਨ ਕਿ ਸਿਹਤ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ | ਮਹਿਲ ਮੁਬਾਰਕ ਵਾਸੀ ਯੋਗਾ ਗਰੁੱਪ ਮੈਂਬਰ ਜਸਵੀਰ ਕੌਰ ਨੇ ਦਸਿਆ ਕਿ ਉਹ ਪਿਛਲੇ ਦੋ ਸਾਲ ਤੋਂ ਇਸ ਸਹੂਲਤ ਦਾ ਲਾਭ ਲੈ ਰਹੇ ਹਨ | ਇਕ ਹੋਰ ਮੈਂਬਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਚਿਕਨਗੁਨੀਆ ਬਿਮਾਰੀ ਤੋਂ ਪੀੜਤ ਸਨ ਪਰ ਯੋਗ ਅਭਿਆਸ ਨਾਲ ਜੁੜੇ ਹੋਣ ਕਾਰਨ ਇਸ ਦੇ ਪ੍ਰਭਾਵ ਤੋਂ ਜਲਦ ਹੀ ਨਿਜਾਤ ਪਾਇਆ | ਹੋਰ ਗਰੁੱਪ ਮੈਂਬਰਾਂ ਕਿਰਨਜੀਤ ਕੌਰ, ਨਿਸ਼ੂ, ਰੇਣੂ, ਮਨਦੀਪ ਕੌਰ, ਸੁਲੇਖਾ, ਨੀਤੂ, ਕਿਰਨਾ, ਰੀਤੂ, ਮੀਨੂੰ, ਆਸ਼ਨਾ ਅਤੇ ਬਾਕੀਆਂ ਨੇ ਯੋਗਾ ਟਰੇਨਰ ਮਨਦੀਪ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੁਆਰਾ ਕਰਵਾਏ ਜਾ ਰਹੇ ਨਿਯਮਿਤ ਅਭਿਆਸ ਨਾਲ ਉਨ੍ਹਾਂ ਨੂੰ ਸਵਸਥ ਜੀਵਨ ਜਿਊਣ ਦੀ ਸੇਧ ਮਿਲ ਰਹੀ ਹੈ | ਜ਼ਿਲ੍ਹਾ ਕੋਆਰਡੀਨੇਟਰ ਨਿਰਮਲ ਸਿੰਘ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਫਰੀ ਯੋਗਸ਼ਾਲਾ ਦਾ ਫ਼ਾਇਦਾ ਲੈਣ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਇੰਦਰ ਕੁਮਾਰ ਗੁਜਰਾਲ ਪੀ.ਟੀ.ਯੂ ਵੱਲੋਂ ਦੋ ਰੋਜ਼ਾ ਅਥਲੈਟਿਕ ਮੀਟ 12, 13 ਨੂੰ <br/> ਅਗਲੀ ਖ਼ਬਰ ਸਰਕਾਰੀ ਸਕੂਲ ਵਿਚ ਕਰਵਾਇਆ ਸਾਲਾਨਾ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।