28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਦੇਹਲਾ ਸ਼ੀਹਾਂ ’ਚ ਕੁਝ ਦਿਨਾਂ ਅੰਦਰ ਦੋ ਚੋਰੀਆਂ, ਨਾਲ ਲੋਕਾਂ ’ਚ ਸਹਿਮ

ਮੂਨਕ, 27 ਸਤੰਬਰ (ਪ੍ਰਵੀਨ ਮਦਾਨ)- ਪਿੰਡ ਦੇਹਲਾ ਸ਼ੀਹਾਂ ਦੀ ਬਾਗੜੀ ਪੱਤੀ ’ਚ ਕੁਝ ਹੀ ਦਿਨਾਂ ਦੇ ਅੰਦਰ ਚੋਰੀ ਦੀਆਂ ਦੋ ਘਟਨਾਵਾਂ ਸਾਹਮਣੇ ਆਉਣ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਤਾਜ਼ਾ ਘਟਨਾ ਵਿੱਚ ਕਰਮਜੀਤ ਸਿੰਘ (ਕਰਮਾ) ਪੁੱਤਰ ਸਵ.

ਅਜੀਤ ਡੈਸਕ 28-09-2026
ਮੂਨਕ, 27 ਸਤੰਬਰ (ਪ੍ਰਵੀਨ ਮਦਾਨ)- ਪਿੰਡ ਦੇਹਲਾ ਸ਼ੀਹਾਂ ਦੀ ਬਾਗੜੀ ਪੱਤੀ ’ਚ ਕੁਝ ਹੀ ਦਿਨਾਂ ਦੇ ਅੰਦਰ ਚੋਰੀ ਦੀਆਂ ਦੋ ਘਟਨਾਵਾਂ ਸਾਹਮਣੇ ਆਉਣ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਤਾਜ਼ਾ ਘਟਨਾ ਵਿੱਚ ਕਰਮਜੀਤ ਸਿੰਘ (ਕਰਮਾ) ਪੁੱਤਰ ਸਵ. ਗੁਰਚਰਨ ਸਿੰਘ ਦੇ ਘਰੋਂ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ। ਪਰਿਵਾਰ ਮੁਤਾਬਿਕ ਘਰ ’ਚ ਮਿਸਤਰੀ ਲਗਾਉਣ ਦੀ ਤਿਆਰੀ ਚੱਲ ਰਹੀ ਸੀ ਅਤੇ ਇਸੇ ਕੰਮ ਲਈ ਕੁਝ ਦਿਨ ਪਹਿਲਾਂ ਹੀ 70 ਹਜ਼ਾਰ ਰੁਪਏ ਦੀ ਰਕਮ ਘਰ ਲਿਆਂਦੀ ਗਈ ਸੀ। ਘਟਨਾ ਸਮੇਂ ਪਤੀ ਪਤਨੀ ਦੋਵੇਂ ਕੁਝ ਸਮੇਂ ਲਈ ਘਰ ਤੋਂ ਬਾਹਰ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਵਲੋਂ ਘਰ ’ਚ ਦਾਖਲ ਹੋ ਕੇ ਬੈੱਡਰੂਮ ਵਿੱਚ ਰੱਖੀ ਨਕਦੀ ਚੋਰੀ ਕਰ ਲੈਣ ਦੀ ਗੱਲ ਸਾਹਮਣੇ ਆਈ ਹੈ। ਬੈੱਡ ਵਿੱਚ ਰੱਖੇ ਇੱਕ ਘਰੇਲੂ ਪਰਸ ’ਚੋਂ ਰਕਮ ਕੱਢ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ । ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਕਾਨ ਪਿੰਡ ਦੇ ਬਿਲਕੁਲ ਵਿਚਕਾਰ ਸਥਿਤ ਹੈ ਅਤੇ ਨੇੜੇ ਹੀ ਪਰਚੂਨ ਦੀ ਵੱਡੀ ਦੁਕਾਨ, ਡਾਕਟਰ ਦੀ ਦੁਕਾਨ ਅਤੇ ਪਿੰਡ ਦੀ ਮੁੱਖ ਐਂਟਰੀ ਹੋਣ ਕਾਰਨ ਇੱਥੇ ਆਮ ਤੌਰ ’ਤੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਇਸੇ ਬਾਗੜੀ ਪੱਤੀ ਵਿੱਚ ਇਕ ਹੋਰ ਘਰ ਨੂੰ ਵੀ ਚੋਰਾਂ ਵਲੋਂ ਨਿਸ਼ਾਨਾ ਬਣਾਏ ਜਾਣ ਦੀ ਜਾਣਕਾਰੀ ਮਿਲੀ ਸੀ। ਇਸ ਘਰ ਵਿੱਚ ਬਜ਼ੁਰਗ ਪਤੀ-ਪਤਨੀ ਰਹਿੰਦੇ ਹਨ। ਦੱਸਿਆ ਗਿਆ ਕਿ ਜਦੋਂ ਬਜ਼ੁਰਗ ਮਾਤਾ ਦਵਾਈ ਲੈਣ ਲਈ ਪਿੰਡ ਵਿੱਚ ਗਈ ਹੋਈ ਸੀ ਅਤੇ ਬਜ਼ੁਰਗ ਘਰ ਵਿੱਚ ਮੰਜੇ ’ਤੇ ਸੁੱਤੇ ਪਏ ਸਨ ਤਾਂ ਕੋਈ ਅਣਪਛਾਤਾ ਵਿਅਕਤੀ ਘਰ ਵਿੱਚੋਂ ਇਨਵਰਟਰ ਨਾਲ ਸੰਬੰਧਤ ਸਾਮਾਨ ਲੈ ਕੇ ਫਰਾਰ ਹੋ ਗਿਆ। ਬਜ਼ੁਰਗ ਵਲੋਂ ਉੱਠਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਚੋਰ ਮੌਕੇ ਤੋਂ ਨਿਕਲ ਗਿਆ। ਇੱਕੋ ਪੱਤੀ ਵਿੱਚ ਕੁਝ ਹੀ ਦਿਨਾਂ ਦੇ ਅੰਦਰ ਚੋਰੀ ਦੀਆਂ ਦੋ ਘਟਨਾਵਾਂ ਵਾਪਰਨ ਕਾਰਨ ਲੋਕਾਂ ਵਿੱਚ ਚਿੰਤਾ ਵਧ ਗਈ ਹੈ। ਤਾਜ਼ਾ ਚੋਰੀ ਸਬੰਧੀ ਪਰਿਵਾਰ ਵੱਲੋਂ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਪਿੰਡ ਬਦੇਸ਼ਾ ਅਤੇ ਭਗਵਾਨਪੁਰਾ ’ਚ ਘਰ-ਘਰ ਵੋਟਰ ਸੰਪਰਕ ਮੁਹਿੰਮ ਅਗਲੀ ਖ਼ਬਰ ਝੰਬੋ ਡਰੇਨ ਦੇ ਪੁਲ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ - ਸ਼ੇਰ ਸਿੰਘ ਸ਼ੇਰਾ ਪੁਲ ਸੜਕਾਂ ਤੋਂ ਉੱਚੇ ਹੋਣ ਕਾਰਨ ਵਾਹਨ ਚਾਲਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।