28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਰਕਾਰੀ ਸਕੂਲ ਵਿਚ ਕਰਵਾਇਆ ਸਾਲਾਨਾ ਪ੍ਰੋਗਰਾਮ <br/>

ਅਜੀਤ ਡੈਸਕ 07-03-2026
ਲੌਂਗੋਵਾਲ, 6 ਮਾਰਚ (ਸ.ਸ.ਖੰਨਾ, ਵਿਨੋਦ) - ਨੇੜਲੇ ਪਿੰਡ ਦਿਆਲਗੜ੍ਹ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਵਲੋਂ ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ ਇਸ ਮੌਕੇ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਮੁੱਖ ਮਹਿਮਾਨ ਵਜੋਂ ਸਰਪੰਚ ਪਿ੍ਤਪਾਲ ਸਿੰਘ ਦੁੱਲਟ ਵਿਸੇਸ ਤੌਰ ਤੇ ਪਹੁੰਚੇ ਸਕੂਲੀ ਬੱਚਿਆਂ ਵਲੋਂ ਸਰਪੰਚ ਪਿ੍ਤਪਾਲ ਸਿੰਘ ਨੂੰ ਗੁਲਦਸਤੇ ਦੇ ਸਵਾਗਤ ਕੀਤਾ ਗਿਆ | ਸਕੂਲੀ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਆਈਟਮਾਂ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਗਿੱਧਾ, ਭੰਗੜਾ, ਐਕਸ਼ਨ ਗੀਤ, ਕੋਰੀਓਗ੍ਰਾਫੀ ਤੇ ਹੋਰ ਸੱਭਿਆਚਾਰਕ ਗੀਤ ਪੇਸ਼ ਕੀਤੇ ਗਏ | ਸਕੂਲ ਇੰਚਾਰਜ ਸੰਸਾਰ ਸਿੰਘ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਸੋਹਣੇ ਤੇ ਸ਼ਾਨਦਾਰ ਸਮਾਗਮ 'ਚ ਚੰਗੇ ਪ੍ਰਦਰਸ਼ਨ ਲਈ ਸ਼ਾਬਾਸ਼ ਦਿੰਦਿਆਂ ਕਿਹਾ ਕਿ ਇਹ ਵਿੱਦਿਆਰਥੀ ਹੀ ਸਾਡੇ ਸਮਾਜ ਦੇ ਲਈ ਚਾਨਣ ਮੁਨਾਰਾ ਬਣਨਗੇ ਅਤੇ ਸਾਡਾ ਸਮਾਜ ਤਰੱਕੀ ਕਰੇਗਾ | ਇਸ ਮੌਕੇ ਜਤਿੰਦਰ ਸਿੰਘ ਦਿਆਲਗੜ, ਬਲਵਿੰਦਰ ਸਿੰਘ ਮੈਡਮ ਮਨਪ੍ਰੀਤ ਕੌਰ, ਸਰਬਜੀਤ ਕੌਰ ਸਕੂਲ ਮੈਨੇਜ਼ਮੈਂਟ ਕਮੇਟੀ ਦੇ ਸਾਰੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਸੀ.ਐਮ. ਦੀ ਯੋਗਸ਼ਾਲਾ ਤੋਂ ਲੋਕਾਂ ਨੂੰ ਮਿਲ ਰਹੀ ਹੈ ਰਾਹਤ <br/> ਅਗਲੀ ਖ਼ਬਰ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ-ਜੱਸੀ ਮੰਨਵੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।