ਟੈਕਫੈਸਟ 26 ਦੇ ਆਰੰਭ ਤਹਿਤ ਸਲਾਈਟ ’ਚ ਮੈਰਾਥਨ ਦੌੜ ਕਰਵਾਈ
ਲੌਂਗੋਵਾਲ, 27 ਸਤੰਬਰ (ਵਿਨੋਦ, ਖੰਨਾ)- ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਲੌਂਗੋਵਾਲ ਦੇ ਵਿਹੜੇ ’ਚ 16 ਅਤੇ 17 ਅਕਤੂਬਰ ਨੂੰ ਤਕਨੀਕੀ ਸਿੱਖਿਆ ਦਾ ਮਹਾਂ ਕੁੰਭ ਟੈਕਫੈਸਟ’26 ਹੋਣ ਜਾ ਰਿਹਾ ਹੈ। ਇਸ ਮਹਾਂ ਕੁੰਭ ਦੀਆਂ ਤਿਆਰੀਆਂ ਵਜੋਂ ਸਲਾਈਟ ਪ੍ਰਬੰਧਨ ਵਲੋਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੇ ਆਰੰਭ ਪ੍ਰੀ-ਫੈਸਟ ਤਹਿਤ ਅੱਜ ਮੈਰਾਥਨ ਦੌੜ ਕਰਵਾਈ ਗਈ।
ਲੌਂਗੋਵਾਲ, 27 ਸਤੰਬਰ (ਵਿਨੋਦ, ਖੰਨਾ)- ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਲੌਂਗੋਵਾਲ ਦੇ ਵਿਹੜੇ ’ਚ 16 ਅਤੇ 17 ਅਕਤੂਬਰ ਨੂੰ ਤਕਨੀਕੀ ਸਿੱਖਿਆ ਦਾ ਮਹਾਂ ਕੁੰਭ ਟੈਕਫੈਸਟ’26 ਹੋਣ ਜਾ ਰਿਹਾ ਹੈ। ਇਸ ਮਹਾਂ ਕੁੰਭ ਦੀਆਂ ਤਿਆਰੀਆਂ ਵਜੋਂ ਸਲਾਈਟ ਪ੍ਰਬੰਧਨ ਵਲੋਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦੇ ਆਰੰਭ ਪ੍ਰੀ-ਫੈਸਟ ਤਹਿਤ ਅੱਜ ਮੈਰਾਥਨ ਦੌੜ ਕਰਵਾਈ ਗਈ। ਇਸ ਸਮਾਗਮ ’ਚ ਸੈਂਕੜੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੈਰਾਥਨ ਨੂੰ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਡਾ. ਪ੍ਰਦਿਊਮਨ ਕੁਮਾਰ ਡੀਨ ਵਿਦਿਆਰਥੀ ਭਲਾਈ, ਡਾ. ਰਵੀ ਕਾਂਤ ਮਿਸ਼ਰਾ ਡੀਨ ਐਲੂਮਨੀ ਅਤੇ ਉਦਯੋਗਿਕ ਸੰਬੰਧ, ਡਾ. ਸੁਨੀਲ ਕੁਮਾਰ ਚੇਅਰਮੈਨ ਟੈਕਫੈਸਟ’26, ਡਾ. ਤੇਜਿੰਦਰ ਸਿੰਘ ਵਾਈਸ-ਚੇਅਰਮੈਨ ਟੈਕਫੈਸਟ, ਡਾ. ਸੁਮਿਤ ਕੁਮਾਰ ਫੈਕਲਟੀ ਕਨਵੀਨਰ, ਇੰਜ. ਦਿਵੇਸ਼ ਭਾਰਤੀ ਕਮੇਟੀ ਮੈਂਬਰ ਅਤੇ ਡਾ. ਪੰਕਜ ਕੁਮਾਰ ਦਾਸ ਫੈਕਲਟੀ ਕਨਵੀਨਰ ਸਮੇਤ ਟੈਕਫੈਸਟ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ। ਟੈਕਫੈਸਟ ਦੇ ਚੇਅਰਮੈਨ ਡਾ. ਸੁਨੀਲ ਕੁਮਾਰ ਨੇ ਦੱਸਿਆ ਕਿ ਮੈਰਾਥਨ ਦੌੜ ਦੇ ਸਫਲਤਾਪੂਰਵਕ ਸੰਪਨ ਹੋਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਵਿਦਿਆਰਥੀਆਂ ਵਿਚ ਟੈਕਫੈਸਟ ਪ੍ਰਤੀ ਵੱਡਾ ਉਤਸ਼ਾਹ ਹੈ।