26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਤਰੁਣ ਸੰਗਮ ਕਲੱਬ ਦੀ ਚੋਣ ਦੌਰਾਨ ਵਿਸ਼ਾਲ ਜੈਨ ਪ੍ਰਧਾਨ ਅਤੇ ਦਿਨੇਸ਼ ਕੁਮਾਰ ਬਣੇ ਚੇਅਰਮੈਨ <br/>

ਅਜੀਤ ਡੈਸਕ 23-01-2026
ਧੂਰੀ, 22 ਜਨਵਰੀ (ਲਖਵੀਰ ਸਿੰਘ ਧਾਂਦਰਾ) - ਅਖਿਲ ਭਾਰਤੀ ਤਰੁਣ ਸੰਗਮ ਕਲੱਬ ਰਜਿਸਟਰ ਧੂਰੀ ਦੀ ਸਾਲਾਨਾ ਚੋਣ ਮਲਕੀਤ ਸਿੰਘ ਚਾਂਗਲੀ ਦੀ ਰਹਿਨੁਮਾਈ ਹੇਠ ਹੋਈ, ਚੋਣ ਮੀਟਿੰਗ ਦੌਰਾਨ ਖ਼ਜ਼ਾਨਚੀ ਸ੍ਰੀ ਪਵਨ ਸਿੰਗਲਾ ਵਲੋਂ ਕਲੱਬ ਦੇ ਪਿਛਲੇ ਸਾਲ ਦਾ ਸਾਰਾ ਲੇਖਾ-ਜੋਖਾ ਪੇਸ਼ ਕੀਤਾ ਗਿਆ, ਜਿਸ ਨੂੰ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਪਾਸ ਕੀਤਾ ਗਿਆ | ਇਸ ਉਪਰੰਤ ਸਾਰੀ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਬਣਾਈ ਗਈ, ਜਿਸ ਵਿਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਰਬਸੰਮਤੀ ਨਾਲ ਚੇਅਰਮੈਨ ਦਿਨੇਸ਼ ਕੁਮਾਰ ਸਿੰਗਲਾ ਅਤੇ ਪ੍ਰਧਾਨ ਵਿਸ਼ਾਲ ਜੈਨ ਨੂੰ ਚੁਣਿਆ ਗਿਆ ਜਦ ਕਿ ਮਲਕੀਤ ਸਿੰਘ ਚਾਂਗਲੀ ਅਤੇ ਸੁਰੇਸ਼ ਬਾਂਸਲ ਜੀ ਨੂੰ ਕਲੱਬ ਦੇ ਸਰਪ੍ਰਸਤ ਚੁਣਿਆ ਗਿਆ ਅਤੇ ਸੀਨੀਅਰ ਮੀਤ ਪ੍ਰਧਾਨ ਸੁਰੇਸ਼ ਕੁਮਾਰ ਸਿੰਗਲਾ, ਮੀਤ ਪ੍ਰਧਾਨ ਵਿਪਨ ਅਰੋੜਾ, ਜਨਰਲ ਸਕੱਤਰ ਮਨਜੀਤ ਸਿੰਘ ਬਖ਼ਸ਼ੀ, ਸਕੱਤਰ ਵਿਜੇ ਜੈਨ, ਪਵਨ ਸਿੰਗਲਾ ਨੂੰ ਦੁਬਾਰਾ ਖ਼ਜ਼ਾਨਚੀ ਚੁਣਿਆ ਗਿਆ | ਪ੍ਰੋਜੈਕਟ ਚੇਅਰਮੈਨ ਸ਼੍ਰੀ ਵਿਵੇਕ ਗੁਪਤਾ ਇਸ ਸਾਲ ਕਲੱਬ ਦੁਆਰਾ ਲਾਗੂ ਕੀਤੇ ਜਾਣ ਵਾਲੇ ਸਾਰੇ ਸਮਾਜ ਭਲਾਈ ਪ੍ਰੋਜੈਕਟਾਂ ਦੀ ਦੁਬਾਰਾ ਦੇਖਭਾਲ ਕਰਨਗੇ | ਇਸ ਤੋਂ ਬਾਅਦ ਕਲੱਬ ਦੇ ਕਾਰਜਕਾਰਨੀ ਮੈਂਬਰ ਸੁਸ਼ੀਲ ਪਾਠਕ, ਤਰਸੇਮ ਮਿੱਤਲ, ਰਾਜਿੰਦਰ ਨਿੱਕਾ, ਜੈ ਗੋਪਾਲ, ਮਨਮੋਹਨ ਵਰਮਾ, ਪ੍ਰਮੋਦ ਸ਼ਰਮਾ, ਅਮਿਤ ਗਰਗ, ਰਾਜਕੁਮਾਰ ਗੋਇਲ, ਪੁਰਸ਼ੋਤਮ ਗੋਇਲ, ਧਨਪਤ ਰਾਏ, ਅਮਨਪ੍ਰੀਤ ਨੂੰ ਬਣਾਇਆ ਗਿਆ | ਮੀਟਿੰਗ ਵਿੱਚ ਚੇਅਰਮੈਨ ਦਿਨੇਸ਼ ਸਿੰਗਲਾ, ਪ੍ਰਧਾਨ ਵਿਸ਼ਾਲ ਜੈਨ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਇਸ ਵਾਰ ਵੀ ਮੈਂਬਰਾਂ ਦੇ ਸਹਿਯੋਗ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ | ਇਸ ਮੌਕੇ ਮਨਜੀਤ ਸਿੰਘ ਬਖ਼ਸ਼ੀ ਰਿਟਾਇਰ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸੰਗਰੂਰ 'ਚ ਅੱਜ ਧੂਮਧਾਮ ਨਾਲ ਮਨਾਇਆ ਜਾਵੇਗਾ ਬਸੰਤ ਦਾ ਤਿਉਹਾਰ <br/> ਅਗਲੀ ਖ਼ਬਰ ਤਿੰਨ ਰੋਜ਼ਾ ਗੁਰਮਤਿ ਸਮਾਗਮ 30 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।