26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਤਿੰਨ ਰੋਜ਼ਾ ਗੁਰਮਤਿ ਸਮਾਗਮ 30 ਤੋਂ <br/>

ਅਜੀਤ ਡੈਸਕ 23-01-2026
ਮਸਤੂਆਣਾ ਸਾਹਿਬ, 22 ਜਨਵਰੀ (ਦਮਦਮੀ)- ਵਿੱਦਿਆ ਦਾਨੀ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 99ਵੀਂ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਸਾਲਾਨਾ ਜੋੜ ਮੇਲਾ ਗੁਰਦੁਆਰਾ ਸਾਹਿਬ ਮਾਤਾ ਭੋਲੀ ਕੌਰ ਜੀ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ 30, 31 ਜਨਵਰੀ ਤੋਂ 1 ਫਰਵਰੀ ਤੱਕ ਸੰਤ ਸੇਵਕ ਜਥੇ ਦੀ ਨਿਗਰਾਨੀ ਹੇਠ ਇਲਾਕੇ ਅਤੇ ਦੇਸ਼ ਵਿਦੇਸ਼ ਦੀਆਂ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਹਰਬੇਅੰਤ ਸਿੰਘ ਨੇ ਦੱਸਿਆ ਕਿ 30 ਜਨਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਕੀਤੀ ਜਾਵੇਗੀ | 30 ਅਤੇ 31 ਜਨਵਰੀ ਨੂੰ ਰਾਤਰੀ ਦੇ ਦੀਵਾਨ ਸਜਾਏ ਜਾਣਗੇ | ਇਸ ਮੌਕੇ ਸੰਤ ਬਾਬਾ ਕਸ਼ਮੀਰਾ ਸਿੰਘ ਅਲਹੌਰਾਂ ਸਾਹਿਬ ਵਾਲੇ, ਬਾਬਾ ਅਨਹਦਰਾਜ ਸਿੰਘ ਲੁਧਿਆਣੇ ਵਾਲੇ, ਗਿਆਨੀ ਗੁਰਜੰਟ ਸਿੰਘ ਦਮਦਮਾ ਸਾਹਿਬ ਵਾਲੇ, ਬਾਬਾ ਰਣਜੀਤ ਸਿੰਘ ਢੀਂਗੀ ਵਾਲੇ, ਬਾਬਾ ਗੁਰਪਾਲ ਸਿੰਘ ਰਾਜਸਥਾਨ ਵਾਲੇ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ ਵਾਲੇ, ਬਾਬਾ ਉਮਰਾਓ ਸਿੰਘ ਚੰਡੀਗੜ੍ਹ ਵਾਲੇ, ਬਾਬਾ ਸਤਪਾਲ ਸਿੰਘ ਭੂਰਿਆਂ ਵਾਲੇ, ਬਾਬਾ ਪਰਸ਼ੋਤਮ ਦਾਸ, ਬਾਬਾ ਮਨਪ੍ਰੀਤ ਸਿੰਘ ਕੁੱਪ ਕਲਾਂ, ਬਾਬਾ ਬਲਬੀਰ ਸਿੰਘ ਟੂਟੋ ਮਜਾਰਾ, ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ, ਬਾਬਾ ਅਮਰ ਸਿੰਘ ਰਾੜਾ ਸਾਹਿਬ ਵਾਲੇ, ਬਾਬਾ ਹਰਨਾਮ ਸਿੰਘ ਸੁਆਮੀ ਮਾਹਲਪੁਰ ਵਾਲੇ, ਬਾਬਾ ਚਰਨਜੀਤ ਸਿੰਘ, ਬਾਬਾ ਗੋਰਾ ਸਿੰਘ ਬੁਗਰਾਂ ਵਾਲੇ ਅਤੇ ਬਾਬਾ ਗੁਰਮੀਤ ਸਿੰਘ ਕੱਟੂ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਹਨਾਂ ਬਰਸੀ ਸਮਾਗਮਾਂ ਮੌਕੇ ਇਲਾਕੇ ਦੀਆਂ ਲੱਖਾਂ ਦੀ ਤਾਦਾਦ ਅੰਦਰ ਸੰਗਤਾਂ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚ ਰਹੇ ਹਨ |

ਪਿਛਲੀ ਖ਼ਬਰ ਤਰੁਣ ਸੰਗਮ ਕਲੱਬ ਦੀ ਚੋਣ ਦੌਰਾਨ ਵਿਸ਼ਾਲ ਜੈਨ ਪ੍ਰਧਾਨ ਅਤੇ ਦਿਨੇਸ਼ ਕੁਮਾਰ ਬਣੇ ਚੇਅਰਮੈਨ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਮਾਂ-ਧੀ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।